Mitashi ਨੇ ਭਾਰਤ ਵਿਚ ਲਾਂਚ ਕੀਤੇ 4K ਸਮਾਰਟ LED TVs

Monday, Sep 26, 2016 - 07:32 PM (IST)

 Mitashi ਨੇ ਭਾਰਤ ਵਿਚ ਲਾਂਚ ਕੀਤੇ 4K ਸਮਾਰਟ LED TVs

ਜਲੰਧਰ-ਇਲੈਕਟ੍ਰਾਨਿਕ ਕੰਪਨੀ Mitashi ਨੇ ਨਵੇਂ 4K ਅਲਟਰਾ HD ਸਮਾਰਟ LED TVs ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਇਸ RVs ਨੂੰ 55 ਇੰਚ ਅਤੇ 65 ਇੰਚ ਸਾਈਜ਼ ਵਿਚ ਵਿੱਕਰੀ ਲਈ ਉਪਲੱਬਧ ਕੀਤਾ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ 3840*2160 ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੇ ਇਹ ਟੀ. ਵੀ. ਸ਼ਾਰਪਰ ਇਮੇਜ ਪੇਸ਼ ਕਰਣਗੇ। ਐਂਡ੍ਰਾਇਡ ਓ. ਐੱਸ. ਉੱਤੇ ਆਧਾਰਿਤ ਇਨ੍ਹਾਂ ਟੀ. ਵੀਜ਼ ਵਿਚ ਤੁਸੀਂ ਪਲੇਅ ਸਟੋਰ ਤੋਂ ਐਪਸ ਡਾਊਨਲੋਡ ਕਰ ਕੇ ਆਸਾਨੀ ਨਾਲ ਯੂਜ਼ ਕਰ ਸਕਦੇ ਹੋ।

WiFi, HDMI ਅਤੇ USB ਪੋਰਟਸ ਦੇਣ ਦੇ ਨਾਲ ਕੰਪਨੀ ਨੇ ਇਨ੍ਹਾਂ ਵਿਚ ਏਅਰ ਮਾਊਸ ਵੀ ਦਿੱਤਾ ਹੈ ਜੋ ਨੈਵੀਗੇਸ਼ਨ ਨੂੰ ਕਾਫ਼ੀ ਆਸਾਨ ਬਣਾ ਦੇਵੇਗਾ। 1 GB RAM ਦੇ ਨਾਲ ਇਨ੍ਹਾਂ ਟੀ. ਵੀਜ਼ ਵਿਚ 8 GB ਇੰਟਰਨਲ ਮੈਮੋਰੀ ਦਿੱਤੀ ਹੈ, ਜਿਸ ਵਿਚ ਤੁਸੀਂ ਫਾਈਲਸ ਆਦਿ ਨੂੰ ਸੇਵ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਨ੍ਹਾਂ ਟੀਵੀਜ਼ ਨੂੰ ਤੁਸੀਂ ਰਿਮੋਟ ਨਾਲ ਚਲਾਉਣ ਦੇ ਇਲਾਵਾ ਵੀ ਆਪਣੇ ਸਮਾਰਟਰਫੋਨ ਨਾਲ ਯੂਜ਼ ਕਰ ਸਕਦੇ ਹੋ। ਕੀਮਤ ਦੀ ਗੱਲ ਕੀਤੀ ਜਾਵੇ ਤਾਂ 55 ਇੰਚ ਮਾਡਲ ਦੀ ਕੀਮਤ 67,990 ਰੁਪਏ, ਉਥੇ ਹੀ 65 ਇੰਚ ਮਾਡਲ ਦੀ ਕੀਮਤ 1,29,990 ਰੁਪਏ ਰੱਖੀ ਗਈ ਹੈ।


Related News