ਹਮਲੇ ਦੀ ਚਪੇਟ ''ਚ ਮਿਲੀਅਨ ਐਂਡ੍ਰਾਇਡ ਡਿਵਾਇਸਿਸ :ਰਿਪੋਰਟ
Friday, May 06, 2016 - 03:08 PM (IST)
.jpg)
ਜਲੰਧਰ: ਸਾਈਬਰ ਸਕਿਓਰਿਟੀ ਫਰਮ Mandiant ਨੇ ਇਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ''ਚ ਕਵਾਲਕਾਮ ਚਿੱਪ ''ਤੇ ਚੱਲਣ ਵਾਲੇ ਡਿਵਾਇਸ ਅਤੇ ਚਿੱਪ ਮੇਕਰ ਦੁਆਰਾ ਲਿਖੇ ਗਏ ਕੋਡ ਵਾਲੇ ਡਿਵਾਇਸਿਸ ਨੂੰ ਹਮਲੇ ਦੀ ਚਪੇਟ ''ਚ ਦੱਸਿਆ ਹੈ। ਇਸ ਕਮੀ ਦੀ ਪਹਿਚਾਣ ਸੀ. ਵੀ. ਈ-2016-2060 ਦੇ ਰੂਪ ''ਚ ਹੋਈ ਹੈ ਜੋ ਸਾਫਟਵੇਅਰ ਪੈਕੇਜ ''ਚ ਹੈ ਜਿਸ ਨੂੰ ਕਵਾਲਕਾਮ ਦੁਆਰਾ ਬਣਾਏ ਰੱਖਿਆ ਗਿਆ ਹੈ। ਇਸ ਤੋਂ ਹੈਕਰ ਯੂਜ਼ਰ ਦੇ ਐੱਸ.ਐੱਮ. ਐੱਸ, ਫੋਨ ਹਿਸਟਰੀ ਅਤੇ ਹੋਰ ਜਾਣਕਾਰੀ ਤੇ ਅਸਰ ਪਾ ਸਕਣਗੇ। ਓਪਨ ਸੋਰਸ ਸਾਫਟਵੇਅਰ ਪੈਕੇਜ ਹੋਣ ਦੇ ਕਾਰਨ ਇਹ ਕਈ ਸਾਰੇ ਪ੍ਰੋਜੈਕਟਸ ਜਿਵੇਂ ਏ. ਪੀ. ਆਈ ਫਾਇਲਸ ਅਤੇ ਸਾਇਨੋਜਨਮੋਡ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਰਿਪੋਰਟਸ ਮੁਤਾਬਕ ਪਿਛਲੇ ਪੰਜ ਸਾਲਾਂ ''ਚ ਹਜ਼ਾਰਾਂ ਮਾਡਲਸ ਜਿਸ ਦਾ ਮਤਲੱਬ ਹੈ ਮਿਲੀਅਨ ਡਿਵਾਇਸਿਸ ਇਸ ਤੋਂ ਪ੍ਰਭਾਵਿਤ ਹੋਏ ਹਨ। ਇਸ ''ਚ ਐਂਡ੍ਰਾਇਡ ਵਰਜਨ ਆਈਸ-ਕਰੀਮ ਸੈਂਡਵੀਚ ਤੋਂ ਲੈ ਕੇ ਲਾਲੀਪਾਪ ਵਰਜਨ ਵਾਲੇ ਸਮਾਰਟਫੋਨਸ ਸ਼ਾਮਿਲ ਹਨ। ਹੁਣ ਕੰਪਨੀ ਇਸ ਸਮੱਸਿਆ ਨੂੰ ਅਪਡੇਟ ਦੇ ਜ਼ਰੀਏ ਸੁਲਝਾਵੇਗੀ ਪਰ ਬਹੁਤ ਸਾਰੇ ਸਮਾਰਟਫੋਨਸ ਅਜਿਹੇ ਹਨ ਜਿਨ੍ਹਾਂ ''ਚ ਅਪਡੇਟ ਦਾ ਕੋਈ ਮੌਕਾ ਹੀ ਨਹੀਂ ਹੈ। ਮਈ ਐਡੀਸ਼ਨ ''ਚ ਐਂਡ੍ਰਾਇਡ ਸਕਿਓਰਿਟੀ ਬੁਲੇਟਿਨ ''ਚ ਗੂਗਲ ਨੂੰ ਵੀ ਇਸ ਕਮਜ਼ੋਰੀ ਬਾਰੇ ''ਚ ਜਾਣਕਾਰੀ ਮਿਲ ਗਈ ਸੀ।