29 ਜੁਲਾਈ ਨੂੰ ਜਲਦ ਖਤਮ ਹੋ ਜਾਵੇਗੀ ਮਾਇਕ੍ਰੋਸਾਫਟ ਦੀ ਇਹ ਫ੍ਰੀ ਅਪਗਰੇਡ ਸੇਵਾ
Tuesday, Jul 26, 2016 - 11:44 AM (IST)
ਜਲੰਧਰ : ਮਾਇਕ੍ਰੋਸਾਫਟ ਫ੍ਰੀ ਵਿੰਡੋਜ਼ 10 ਅਪਡੇਟ ਦੀ ਆਖਰੀ ਤਾਰੀਖ ਨਜ਼ਦੀਕ ਆ ਰਹੀ ਹੈ । 29 ਜੁਲਾਈ ਦੇ ਬਾਅਦ ਕੰਪਨੀ ਵੱਲੋਂ ਦਿੱਤੀ ਜਾ ਰਹੀ ਵਿੰਡੋਜ਼ 10 ਦੀ ਫ੍ਰੀ ਅਪਡੇਟ ਵਾਲਾ ਆਫਰ ਖਤਮ ਹੋ ਜਾਵੇਗਾ। ਵਿੰਡੋਜ਼ 10 ਨੂੰ ਆਫਿਸ਼ਿਅਲੀ ਰਿਲੀਜ਼ ਹੋਏ 1 ਸਾਲ ਹੋ ਚੁੱਕਿਆ ਹੈ। ਇਸ ਨਵੇਂ ਅਪਡੇਟ ''ਚ ਨਵੇਂ ਜੇਸਚਰ ਕੰਟਰੋਲ, ਕੋਰਟਾਨਾ ਦਾ ਨਵਾਂ ਅਵਤਾਰ ਅਤੇ ਵਿੰਡੋਜ਼/ਐਕਸਬਾਕਸ ਵਨ ਐਪ ਸਟੋਰ ਦਾ ਮਿਲਿਆ ਜੁਲਿਆ ਰੂਪ ਪੇਸ਼ ਕੀਤਾ ਹੈ।
29 ਜੁਲਾਈ ਦੇ ਬਾਅਦ ਇਹ ਲਾਇਸੈਂਸਡ ਅਪਡਟੇ 119 ਡਾਲਰ (ਲਗਭਗ 8,000 ਰੁਪਏ) ''ਚ ਮਿਲੇਗਾ, ਇਸ ਲਈ ਮਾਇਕ੍ਰੋਸਾਫਟ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਧਿਕਾਰਕ ਅਪਡੇਟ ਨੂੰ ਡਾਊਨਲੋਡ ਕਰ ਲਵੋਂ। ਜ਼ਿਕਰਯੋਗ ਹੈ ਕਿ ਮਾਇਕ੍ਰੋਸਾਫਟ ਦਾ 1 ਬਿਲੀਅਨ ਡਿਵਾਈਸਿਸ ''ਤੇ ਵਿੰਡੋਜ਼ 10 ਦਾ ਟੀਚਾ ਸੀ ਪਰ ਆਂਕੜਿਆਂ ਦੇ ਮੁਤਾਬਕ ਸਿਰਫ 350 ਮਿਲੀਅਨ ਡਿਵਾਈਸਿਸ ਹੀ ਵਿੰਡੋਜ਼ 10 ''ਤੇ ਕੰਮ ਕਰ ਰਹੇ ਹਨ।
