Microsoft ਨੇ ਕੀਤਾ ਕੋਰਟਾਨਾ ਆਈ. ਓ. ਐੱਸ ਐਪ ਨੂੰ ਅਪਡੇਟ

Sunday, Mar 12, 2017 - 03:12 PM (IST)

Microsoft ਨੇ ਕੀਤਾ ਕੋਰਟਾਨਾ ਆਈ. ਓ. ਐੱਸ ਐਪ ਨੂੰ ਅਪਡੇਟ

ਜਲੰਧਰ : ਅਮਰੀਕੀ ਟੈਕਨਾਲੋਜੀ ਕੰਪਨੀ ਮਾਇਕ੍ਰੋਸਾਫਟ ਨੇ ਆਪਣੇ ਡਿਜ਼ੀਟਲ ਅਸਿਸਟੇਂਟ ਕੋਰਟਾਨਾ ਐਪ ਨੂੰ ਆਈ. ਓ. ਐੱਸ ਲਈ ਅਪਡੇਟ ਕੀਤਾ ਹੈ। ਇਸ ਐਪ ''ਚ ਨਵਾਂ ਡਿਜ਼ਾਇਨ ਦੇਣ ਦੇ ਨਾਲ ਨਵਾਂ ਯੂਜ਼ਰ ਇੰਟਰਫੇਸ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕੋਰਟਾਨਾ ਦੀ ਮਦਦ ਨਾਲ ਈ-ਮੇਲ ਭੇਜਣ ਤੋਂ ਲੈ ਕੇ ਕਿਸੇ ਈਵੇਂਟ ਨੂੰ ਸ਼ੈਡਿਊਲ ਕਰਨ ਅਤੇ ਡਿਵਾਇਸ ਦੇ ਅੰਦਰ, ਕਲਾਊਡ ਜਾਂ ਵੈੱਬ ''ਤੇ ਸਰਚ ਕਰਨ ''ਚ ਕਾਫ਼ੀ ਮਦਦ ਮਿਲਦੀ ਹੈ।

ਡਿਜੀਟਲਟਰੇਂਡਸ ਦੀ ਰਿਪੋਰਟ ਮੁਤਾਬਕ,“ਇਹ ਨਿਸ਼ਚਿਤ ਰੂਪ ਤੋਂ ਚੰਗਾ ਹੈ ਕਿ ਮਾਇਕ੍ਰੋਸਾਫਟ ਨੇ ਅਜੇ ਪੂਰੀ ਤਰ੍ਹਾਂ ਨਾਲ ਆਈ. ਓ. ਐੱਸ ਲਈ ਕੋਰਟਾਨਾ ''ਚ ਭਰੋਸਾ ਨਹੀਂ ਗੁਵਾਇਆ ਹੈ। ਕੋਰਟਾਨਾ ਐਪ ਦੀ ਨਵੀਂ ਅਪਡੇਟ 2.0.0 ''ਚ ਰੀਡਿਜ਼ਾਇਨ ਕਾਲਿੰਗ, ਟੈਕਸਟਿੰਗ, ਰਿਮਾਇੰਡਰਸ,  ਇਮਰਸਿਵ ਫੁੱਲ ਪੇਜ਼ ਆਂਸਰਸ, ਫਾਸਟਰ ਪੇਜ਼ ਟਰਾਜਿੰਸ਼ਨ ਅਤੇ ਐਪ ਦੀ ਬਿਹਤਰ ਸੰਵੇਦਨਸ਼ੀਲਤਾ ਮੌਜੂਦ ਹੈ। 

ਜ਼ਿਕਰਯੋਗ ਹੈ ਕਿ ਇਸ ਵਾਇਸ ਅਸਿਸਟੇਂਟ ਕੋਰਟਾਨਾ ਨੂੰ ਸਾਲ 2015 ''ਚ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਰਾਹੀ  ਤੁਸੀਂ ਨਾਂ ਸਿਰਫ ਇਹ ਪਤਾ ਕਰ ਸਕਦੇ ਹੋ ਕਿ ਥਿਏਟਰ ''ਚ ਕਿਹੜੀ ਮੂਵੀ ਚੱਲ ਰਹੀ ਹੈ ਬਲਕਿ ਇਸ ਤੋਂ ਟਿਕਟ ਵੀ ਬੁੱਕ ਕੀਤੀ ਜਾ ਸਕਦੀ ਹੈ।


Related News