ਮਾਈਕ੍ਰੋਸਾਫਟ 24 ਜੂਨ ਨੂੰ ਪੇਸ਼ ਕਰੇਗੀ ਵਿੰਡੋਜ਼ ਦਾ ਨਵਾਂ ਵਰਜ਼ਨ, ਮਿਲ ਸਕਦੇ ਹਨ ਇਹ ਸ਼ਾਨਦਾਰ ਫੀਚਰਜ਼

Thursday, Jun 03, 2021 - 12:46 PM (IST)

ਮਾਈਕ੍ਰੋਸਾਫਟ 24 ਜੂਨ ਨੂੰ ਪੇਸ਼ ਕਰੇਗੀ ਵਿੰਡੋਜ਼ ਦਾ ਨਵਾਂ ਵਰਜ਼ਨ, ਮਿਲ ਸਕਦੇ ਹਨ ਇਹ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ– ਮਾਈਕ੍ਰੋਸਾਫਟ ਆਪਣੇ ਲੋਕਪ੍ਰਸਿੱਧ ਆਪਰੇਟਿੰਗ ਸਿਸਟਮ ਵਿੰਡੋਜ਼ ਦੇ ਨਵੇਂ ਵਰਜ਼ਨ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, 24 ਜੂਨ ਨੂੰ ਸ਼ਾਮ 8.30 ਵਜੇ ਇਕ ਈਵੈਂਟ ਦਾ ਆਯੋਜਨ ਕਰਕੇ ਪੇਸ਼ ਕੀਤਾ ਜਾਵੇਗਾ। ਇਸ ਈਵੈਂਟ ’ਚ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਆਪਣੇ ਪੀ.ਸੀ. ਆਪਰੇਟਿੰਗ ਸਿਸਟਮ ਨੂੰ ਲੈ ਕੇ ਡਿਵੈਲਪਰਾਂ ਅਤੇ ਕ੍ਰਿਏਟਰਾਂ ਲਈ ਵੱਡੇ ਐਲਾਨ ਕਰਨਗੇ। 

ਦੱਸ ਦੇਈਏ ਕਿ ਪਰਸਨਲ ਕੰਪਿਊਟਰ ਲਈ ਬਣਾਈਆਂ ਗਈਆਂ ਵਿੰਡੋਜ਼ ਹੀ ਮਾਈਕ੍ਰੋਸਾਫਟ ਦੇ ਰੈਵੇਨਿਊ ਦਾ 14 ਫੀਸਦੀ ਹਿੱਸਾ ਜਨਰੇਟ ਕਰਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਦੁਨੀਆ ਦੀ ਸਭ ਤੋਂ ਅਮੀਰ ਕੰਪਨੀਾਂ ’ਚ ਮਾਈਕ੍ਰੋਸਾਫਟ ਦਾ ਨਾਂ ਆਉਂਦਾ ਹੈ। 

ਫਿਲਹਾਲ ਮਾਈਕ੍ਰੋਸਾਫਟ ਦਾ ਲੇਟੈਸਟ ਆਪਰੇਟਿੰਗ ਸਿਸਟਮ ਵਿੰਡੋਜ਼ 10 ਹੈ, ਤਾਂ ਅਜਿਹੇ ’ਚ ਵਿੰਡੋਜ਼ 11 ਦੇ ਪੇਸ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦਾ ਕੋਡਨੇਮ Sun Valley ਰੱਖਿਆ ਗਿਆ ਹੈ। ਨਵੇਂ ਆਪਰੇਟਿੰਗ ਸਿਸਟਮ ’ਚ ਯੂਜ਼ਰ ਇੰਟਰਫੇਸ ’ਚ ਕਈ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। 

ਇਨ੍ਹਾਂ ਫੀਚਰਜ਼ ਦੇ ਮਿਲਣ ਦੀ ਉਮੀਦ
ਵਿੰਡੋਜ਼ ਦੇ ਨਵੇਂ ਵਰਜ਼ਨ ’ਚ ਇਸ ਵਾਰ ਯੂਜ਼ਰ ਨੂੰ ਨਵੇਂ ਆਈਕਨ- ਐਨੀਮੇਸ਼ਨ, ਨਵਾਂ ਸਟਾਰਟ ਮੈਨਿਊ ਅਤੇ ਨਵਾਂ ਟਾਸਕਬਾਰ ਲੇਆਊਟ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮਲਟੀਪਲ ਮਾਨਿਟਰ ਦੀ ਸੁਪੋਰਟ ਲਈ ਇਸ ਵਾਰ ਕੰਪਨੀ ਐਪਸ ਨੂੰ ਰੀ-ਅਰੇਂਜ ਕਰਨ ਦਾ ਵੀ ਆਪਸ਼ਨ ਇਸ ਵਿਚ ਦੇਵੇਗੀ। ਇਸ ਵਾਰ Xbox Auto HDR ਵਰਗੇ ਨਵੇਂ ਫੀਚਰਜ਼ ਵੀ ਵਿੰਡੋਜ਼ ’ਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮਾਈਕ੍ਰੋਸਾਫਟ ਇਕ ਨਵੇਂ ਐਪ ਸਟੋਰ ’ਤੇ ਵੀ ਇਨ੍ਹੀਂ ਦਿਨੀਂ ਕੰਮ ਕਰ ਰਹੀ ਹੈ ਜੋ ਕਿ ਵਿੰਡੋਜ਼ ਦੇ ਨਵੇਂ ਵਰਜ਼ਨ ’ਚ ਮਿਲ ਸਕਦਾ ਹੈ। 

ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕਲਾਊਡ ਆਧਾਰਿਤ ਵਿੰਡੋਜ਼ ਲਿਆਉਣ ਵਾਲੀ ਹੈ ਜੋ ਕਿ ਸਬਸਕ੍ਰਿਪਸ਼ਨ ’ਤੇ ਆਧਾਰਿਤ ਹੋਵੇਗੀ। ਇਸ ਵਿਚ ਕੰਪਨੀ ਨੂੰ ਕਾਫੀ ਮੁਨਾਫਾ ਹੋਵੇਗਾ। ਕਲਾਊਡ ਆਧਾਰਿਤ ਹੋਣ ਕਾਰਨ Microsoft Office ਅਤੇ Xbox ਦੇ ਗੇਮਜ਼ ਨੂੰ ਵੀ ਕੰਪਿਊਟਰ ’ਤੇ ਚਲਾਇਆ ਜਾ ਸਕੇਗਾ ਅਤੇ ਇਸ ਵਿਚ ਕੋਈ ਪਰੇਸ਼ਾਨੀ ਵੀ ਨਹੀਂ ਹੋਵੇਗੀ। 


author

Rakesh

Content Editor

Related News