Microsoft ਨੇ ਦਿੱਤਾ ਵੱਡਾ ਤੋਹਫਾ, Teams ’ਤੇ ਹੁਣ 24 ਘੰਟੇ ਕਰੋ ਵੀਡੀਓ ਕਾਲਿੰਗ
Monday, Nov 23, 2020 - 12:02 PM (IST)
ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਆਪਣੇ ਯੂਜ਼ਰਸ ਨੂੰ ਤੋਹਫਾ ਦਿੰਦੇ ਹੋਏ Teams ਪਲੇਟਫਾਰਮ ’ਤੇ 24 ਘੰਟੇ ਮੁਫ਼ਤ ਵੀਡੀਓ ਕਾਲਿੰਗ ਦੀ ਸੁਵਿਧਾ ਦੇ ਦਿੱਤੀ ਹੈ। ਮਾਈਕ੍ਰੋਸਾਫਟ Teams ਦੇ ਯੂਜ਼ਰ ਹੁਣ ਪੂਰਾ ਦਿਨ ਮੁਫ਼ਤ ’ਚ ਵੀਡੀਓ ਅਤੇ ਆਡੀਓ ਕਾਲ ਕਰ ਸਕਦੇ ਹਨ। ਨਵੀਂ ਸੁਵਿਧਾ ਤਹਿਤ Teams ’ਚ 300 ਯੂਜ਼ਰਸ ਇਕੱਠੇ 24 ਘੰਟੇ ਮੀਟਿੰਗ ਕਰ ਸਕਣਗੇ।
ਇਸ ਤੋਂ ਇਲਾਵਾ ਮਾਈਕ੍ਰੋਸਾਫਟ ਟੀਮਸ ’ਚ ਇਕ ਹੋਰ ਵੱਡਾ ਬਦਲਾਅ ਕੀਤਾ ਗਿਆ ਹੈ ਜਿਸ ਤੋਂ ਬਾਅਦ ਤੁਸੀਂ ਚੈਟਿੰਗ ਲਈ 250 ਲੋਕਾਂ ਦਾ ਗਰੁੱਪ ਬਣਾ ਸਕਦੇ ਹੋ ਜਿਨ੍ਹਾਂ ’ਚੋਂ 49 ਲੋਕ ਇਕੱਠੇ ਸਕਰੀਨ ’ਤੇ ਇਕ ਵਿੰਡੋ ’ਚ ਰਹਿ ਸਕਦੇ ਹਨ। ਨਵੀਂ ਅਪਡੇਟ ਤੋਂ ਬਾਅਦ ਚੈਟ ਹਿਸਟਰੀ ਨੂੰ ਮੋਬਾਇਲ ਅਤੇ ਕੰਪਿਊਟਰ ਦੋਵਾਂ ’ਤੇ ਸਿੰਕ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਮਾਈਕ੍ਰੋਸਾਫਟ ਟੀਮਸ ’ਚ ਕੰਪਿਊਟਰ ਜਾਂ ਕਿਸੇ ਪਰਸਨਲ ਗਰੁੱਪ ’ਚੋਂ ਫੋਟੋ-ਵੀਡੀਓ ਸ਼ੇਅਰ ਕਰਨ ਦੀ ਵੀ ਸੁਵਿਧਾ ਮਿਲਦੀ ਹੈ। ਮਾਈਕ੍ਰੋਸਾਫਟ ਜਲਦ ਹੀ ਆਪਣੇ ਟੀਮਸ ਦੀ ਮੋਬਾਇਲ ਐਪ ਲਈ ਇਕ ਨਵੀਂ ਅਪਡੇਟ ਜਾਰੀ ਕਰਨ ਵਾਲੀ ਹੈਜਿਸ ਤੋਂ ਬਾਅਦ ਤੁਸੀਂ ਉਨ੍ਹਾਂ ਲੋਕਾਂ ਨਾਲ ਵੀ ਚੈਟਿੰਗ ਕਰ ਸਕੋਗੇ ਜਿਨ੍ਹਆੰ ਦੇ ਫੋਨ ’ਚ ਪਹਿਲਾਂ ਤੋਂ ਟੀਮਸ ਐਪ ਇੰਸਟਾਲ ਨਹੀਂ ਹੈ। ਫੋਨ ’ਚ ਐਪ ਨਾ ਰੱਖਣ ਵਾਲੇ ਯੂਜ਼ਰਸ ਨੂੰ ਟੈਕਸਟ ਮੈਸੇਜ ਮਿਲੇਗਾ ਜਿਸ ਦਾ ਜਵਾਬ ਵੀ ਉਹ ਮੈਸੇਜ ’ਚ ਹੀ ਦੇ ਸਕਣਗੇ।