ਮਾਈਕ੍ਰੋਸਾਫਟ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਐਪ ਨੂੰ ਮਿਲੀ ਨਵੀਂ ਅਪਡੇਟ

Friday, Dec 15, 2017 - 11:03 AM (IST)

ਮਾਈਕ੍ਰੋਸਾਫਟ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਐਪ ਨੂੰ ਮਿਲੀ ਨਵੀਂ ਅਪਡੇਟ

ਜਲੰਧਰ- ਅਮਰੀਕੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਨੇ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਐਪ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਹ ਨਵੀਂ ਅਪਡੇਟ ਨੇਤਰਹੀਣ ਲੋਕਾਂ ਲਈ ਕਾਫੀ ਮਦਦਗਾਰ ਹੋਵੇਗੀ। ਕੰਪਨੀ ਨੇ ਇਸ ਅਪਡੇਟ ਨੂੰ ਫਿਲਹਾਲ ਆਈ.ਓ.ਐੱਸ. ਡਿਵਾਈਸ ਲਈ ਹੀ ਜਾਰੀ ਕੀਤਾ ਹੈ ਅਤੇ ਇਹ ਨਵੀਂ ਅਪਡੇਟ ਅਜੇ ਸਿਰਫ 35 ਦੇਸ਼ਾਂ 'ਚ ਲਾਂਚ ਕੀਤੀ ਗਈ ਹੈ। 
ਆਰਟੀਫਿਸ਼ੀਅਲ ਇੰਟੈਲੀਜੈਂਸ ਐਪ ਦੀ ਇਹ ਨਵੀਂ ਅਪਡੇਟ ਅਜੇ ਸਿਰਫ ਕੁਝ ਹੀ ਪ੍ਰੋਡਕਟਸ 'ਤੇ ਸਪੋਰਟ ਕਰੇਗੀ। ਕੰਪਨੀ ਮੁਤਾਬਕ ਪ੍ਰਸਿੱਧ ਸਰਚ ਇੰਜਣ ਬਿੰਗ, ਮਾਈਕ੍ਰੋਸਾਫਟ ਦਾ ਵਰਚੁਅਲ ਅਸਿਸਟੈਂਟ Cortana, Office 365 ਅਤੇ Azure cloud 'ਤੇ ਹੀ ਇਹ ਸਪੋਰਟ ਕਰੇਗੀ। ਇਸ ਰਾਹੀਂ ਨੇਤਰਹੀਣ ਯੂਜ਼ਰ ਆਨਲਾਈਨ ਕੰਟੈਂਟ ਨੂੰ ਵੜੀ ਆਸਾਨੀ ਨਾਲ ਪੜ੍ਹ ਸਕਣਗੇ। ਇਸ ਤੋਂ ਇਲਾਵਾ ਵੀ ਇਸ ਅਪਡੇਟ 'ਚ ਕਈ ਤਰ੍ਹਾਂ ਦੇ ਫੀਚਰ ਜੋੜੇ ਗਏ ਹਨ। ਦੱਸ ਦਈਏ ਕਿ ਇਸ ਸਾਲ ਅਮਰੀਕਾ 'ਚ ਲਾਂਚ ਹੋਈ ਇਸ ਐਪ ਨੂੰ ਹੁਣ ਤੱਕ 1 ਲੱਖ ਤੋਂ ਵੀ ਜ਼ਿਆਦਾ ਯੂਜ਼ਰ ਡਾਊਨਲੋਡ ਕਰ ਚੁੱਕੇ ਹਨ।


Related News