ਲੁਮੀਆ 550 ਲਈ ਮਾਈਕ੍ਰੋਸਾਫਟ ਨੇ ਜ਼ਾਰੀ ਕੀਤਾ ਨਵੀਂ ਅਪਡੇਟ
Sunday, Sep 25, 2016 - 07:43 PM (IST)

ਜਲੰਧਰ : ਵਿੰਡੋਜ਼ ਓ. ਐੱਸ. ''ਤੇ ਚੱਲਣ ਵਾਲੇ ਫੋਂਸ ਬਹੁਤ ਘੱਟ ਲੋਕ ਇਸਤੇਮਾਲ ਕਰਦੇ ਹਨ ਕਿਉਂਕਿ ਇਸ ਵਿਚ ਐਂਡ੍ਰਾਇਡ ਅਤੇ ਆਈ. ਓ. ਐੱਸ. ਦੇ ਮੁਕਾਬਲੇ ਘੱਟ ਐਪਸ ਹਨ ਲੇਕਿਨ ਜੇਕਰ ਤੁਹਾਡੇ ਕੋਲ ਲੁਮਿਆ 550 ਵਿੰਡੋਜ਼ 10 ਸਮਾਰਟਫੋਨ ਹੈ ਤਾਂ ਫੋਨ ਨੂੰ ਅਪਡੇਟ ਕਰਨ ਲਈ ਤਿਆਰ ਰਹੋ। ਮਾਈਕ੍ਰੋਸਾਫਟ ਨੇ ਲੁਮੀਆ 550 ਲਈ ਅਪਡੇਟ ਜਾਰੀ ਕੀਤਾ ਹੈ। ਫ੍ਰੇਮਵੇਅਰ ਵਰਜ਼ਨ 01078.00042.16352.50012 ਲਈ ਅਪਡੇਟ ਪੇਸ਼ ਕੀਤਾ ਗਿਆ ਹੈ ਅਤੇ ਇਹ ਅਪਡੇਟ ਅਨਲਾਕ ਲੁਮੀਆ 550 ਯੂਨਿਟਸ ਲਈ ਹੈ। ਹਾਲਾਂਕਿ ਇਸ ਵਿਚ ਆਫਿਸ਼ੀਅਲ ਚੇਂਜ ਲਾਗ ਨੂੰ ਐਡ ਨਹੀਂ ਕੀਤਾ ਗਿਆ ਹੈ।
ਰਿਪੋਰਟਸ ਦੇ ਮੁਤਾਬਕ ਨਵੇਂ ਅਪਡੇਟ ਵਿਚ ਕੈਮਰੇ ਵਿਚ ਸੁਧਾਰ, ਵਾਈ-ਫਾਈ, ਸੈਲਿਊਲਰ, ਬਲੂਟੁਥ ਅਤੇ ਜੀ. ਪੀ. ਐੱਸ. ਕੁਨੈਕਟੀਵਿਟੀ ਵਿਚ ਸੁਧਾਰ ਕੀਤਾ ਗਿਆ ਹੈ। ਕੁਝ ਜਨਰਲ ਬੱਗਜ਼ ਅਤੇ ਸਥਿਰਤਾ ਆਧਾਰਿਤ ਸੁਧਾਰ ਵੀ ਕੀਤੇ ਗਏ ਹਨ। ਜੇਕਰ ਤੁਸੀਂ ਡਬਲ ਐਪ ਵੇਕ ਅਪ ਫੀਚਰ ਨੂੰ ਇਸ ਅਪਡੇਟ ਵਿੱਚ ਖੋਜ ਰਹੇ ਹੋ ਤਾਂ ਤੁਹਾਨੂੰ ਇਹ ਫੀਚਰ ਨਹੀਂ ਮਿਲੇਗਾ। ਹਾਲਾਂਕਿ ਵਿੰਡੋਜ਼ 10 ''ਤੇ ਚੱਲਣ ਵਾਲੇ ਫੋਂਸ ਲੁਮੀਆ 650, 950 ਅਤੇ 950 ਐਕਸ. ਐੱਲ. ਵਿਚ ਇਹ ਫੀਚਰ ਪਹਿਲਾਂ ਤੋਂ ਹੀ ਉਪਲੱਬਧ ਹੈ।