ਮਾਈਕ੍ਰੋਸਾਫਟ ਨੂੰ ਨਹੀਂ ਮਿਲ ਰਿਹਾ ਸਰਫੇਸ ਪ੍ਰੋ3 ''ਚ ਆ ਰਹੀ ਸਮੱਸਿਆ ਦਾ ਹੱਲ
Tuesday, Jul 26, 2016 - 03:34 PM (IST)
ਜਲੰਧਰ : ਸਰਫੇਸ ਪ੍ਰੋ 3 ''ਚ ਆ ਰਹੀ ਇਕ ਵੱਡੀ ਸਮੱਸਿਆ ਨੂੰ ਮਾਈਕ੍ਰੋਸਾਫਟ ਇਨਵੈਸਟੀਗੇਟ ਕਰ ਰਹੀ ਹੈ। ਮਈ ਮਹੀਨੇ ਤੋਂ ਸ਼ਿਕਾਇਤਾਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਬਾਅਦ ਹੁਣ ਕਈ ਯੂਜ਼ਰ ਲਗਾਤਾਰ ਸਰਫੇਸ ਪ੍ਰੋ 3 ''ਚ ਬੈਟਰੀ ਜਲਦੀ ਖਤਮ ਹੋਣ ਦੀਆਂ ਆਨਲਾਈਨ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਸਰਫੇਸ ਪ੍ਰੋ 3 S9MPLO ਬੈਟਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਨਿਰਮਾਣ ਐੱਲ. ਜੀ. ਵੱਲੋਂ ਮਾਈਕ੍ਰੋਸਾਫਟ ਲਈ ਕੀਤਾ ਜਾਂਦਾ ਹੈ।
ਯੂਜ਼ਰਜ਼ ਦਾ ਕਹਿਣਾ ਹੈ ਕਿ ਸਮੱਸਿਆ ਆਉਣ ਤੋਂ ਬਾਅਦ ਬੈਟਰੀ ਸਿਰਫ 1 ਘੰਟੇ ਤੱਕ ਹੀ ਸਾਥ ਦੇ ਪਾਂਦੀ ਹੈ। ਮਾਈਕ੍ਰੋਸਾਫਟ ਨੇ ਆਪਣੇ ਆਫਿਸ਼ੀਇਲ ਬਿਆਨ ''ਚ ਕਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਸਰਫੇਸ ਪ੍ਰੋ 3 2014 ''ਚ ਆਫਿਸ਼ੀਅਲੀ ਲਾਂਚ ਕੀਤਾ ਗਿਆ ਸੀ ਤੇ ਜ਼ਿਆਦਾਤਰ ਸਰਫੇਸ ਪ੍ਰੋ 3 ਦੀ ਵਾਰੰਟੀ ਵੀ ਖਤਮ ਹੋ ਚੁੱਕੀ ਹੈ ਤੇ ਜੇ ਕੋਈ ਹੱਲ ਨਿਕਲ ਵੀ ਸਕਿਆ ਤਾਂ ਯੂਜ਼ਰਜ਼ ਨੂੰ ਭਾਰੀ ਕੀਮਤ ਦੇ ਕੇ ਬੈਟਰੀ ਨੂੰ ਰਿਪਲੇਸ ਕਰਨਾ ਹੋਵੇਗਾ।
