ਮਾਈਕ੍ਰੋਸਾਫਟ ਬਦਲੇਗੀ ਆਪਣੀ Health app ਦਾ ਨਾਂ
Friday, Sep 16, 2016 - 03:44 PM (IST)

ਜਲੰਧਰ : ਮਾਈਕ੍ਰੋਸਾਫਟ ਨੇ ਇਹ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਇਸ ਸਾਲ ਬੈਂਡ ਐਕਟੀਵਿਟੀ ਟ੍ਰੈਕਰ ਦਾ ਕੋਈ ਨਵਾਂ ਵਰਜ਼ਨ ਲਾਂਚ ਨਹੀਂ ਕਰੇਗੀ ਪਰ ਕੰਪਨੀ ਐਂਡ੍ਰਾਇਡ ਪਲੈਟਫੋਰਮ ਲਈ ਆਪਣੀ ਹੈਲਥ ਐਪ ''ਚ ਕੁਝ ਨਵਾਂ ਬਦਲਾਵ ਕਰਨ ਜਾ ਰਹੀ ਹੈ। ਹਾਲਾਂਕਿ ਇਹ ਕੋਈ ਜ਼ਿਆਦਾ ਨਵਾਂ ਬਦਲਾਵ ਨਹੀਂ ਹੈ। ਮਾਈਕ੍ਰੋਸਾਫਟ ਹੈਲਥ ਐਪ ਦਾ ਨਾਂ ਬਦਲ ਕੇ ਹੁਣ ਮਾਈਕ੍ਰੋਸਾਫਟ ਬੈਂਡ ਐਪ ਕਰ ਦਿੱਤਾ ਗਿਆ ਹੈ, ਬਾਕੀ ਐਪ ਬਿਲਕੁਲ ਨਵੀਂ ਬਣ ਗਈ ਹੈ। ਹਾਲਾਂਕਿ ਇਸ ਨੂੰ ਕੋਈ ਵੱਡਾ ਬਦਲਾਵ ਨਹੀਂ ਕਿਹਾ ਜਾ ਸਕਦਾ।
ਨਾਮ ਬਦਲੇ ਜਾਣ ਦੇ ਨਾਲ-ਨਾਲ ਇਸ ਐਪ ਦੀ ਨਵੀਂਂ ਅਪਡੇਟ ''ਚ ਕੁਝ ਬੱਗਜ਼ ਵੀ ਫਿਕਸ ਕਰ ਦਿੱਤੇ ਗਏ ਹਨ। ਦੂਸਰੇ ਪਾਸੇ ਮਾਈਕ੍ਰੋਸਾਫਟ ਦੀ ਇਸ ਐਪ ਦੇ ਆਈ. ਓ. ਐੱਸ. ਵਰਜ਼ਨ ''ਚ ਅਜੇ ਵੀ ਹੈਲਥ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹਾਲਾਂਕਿ ਇਹ ਐਪ ਪਾਪੂਲੈਰਿਟੀ ਦੇ ਮਾਮਲੇ ''ਚ ਜ਼ਿਆਦਾ ਕਮਾਲ ਨਹੀਂ ਦਿਖਾ ਰਹੀ ਹੈ।