ਇਕ ਵਾਰ ਫਿਰ ਘੱਟ ਹੋਈ X-Box One ਦੀ ਕੀਮਤ
Monday, Jul 25, 2016 - 06:01 PM (IST)
ਜਲੰਧਰ- ਮਾਈਕ੍ਰੋਸਾਫਟ ਨੇ ਐਕਸ-ਬਾਕਸ ਵਨ ਕੰਸੋਲ ਦੀ ਕੀਮਤ ਘੱਟ ਕਰ ਦਿੱਤੀ ਹੈ। ਪਿਛਲੇ 2 ਮਹੀਨਿਆਂ ''ਚ ਐਕਸ-ਬਾਕਸ ਦੀ ਕੀਮਤ ''ਚ ਕੀਤੀ ਗਈ ਇਹ ਤੀਜੀ ਕਟੌਤੀ ਹੈ। ਇਸ ਕਟੌਤੀ ਤੋਂ ਬਾਅਦ ਹੁਣ ਇਸ ਗੇਮਿੰਗ ਕੰਸੋਲ ਦੀ ਕੀਮਤ 249 ਡਾਲਰ (ਕਰੀਬ 16,770 ਰੁਪਏ) ਰਹਿ ਗਈ ਹੈ।
ਜ਼ਿਕਰਯੋਗ ਹੈ ਕਿ ਸੋਨੀ ਪਲੇਅ ਸਟੇਸ਼ਨ 4ਕੇ 40 ਮਿਲੀਅਨ ਕੰਸੋਲ ਵਿਕ ਚੁੱਕੇ ਹਨ ਪਰ ਮਾਈਕ੍ਰੋਸਾਫਟ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਐਕਸ-ਬਾਕਸ ਵਨ ਦੀ ਕਿੰਨੀ ਵਿਕਰੀ ਹੋਈ ਹੈ। ਹਾਲਾਂਕਿ ਈ.ਏ. ਨੇ ਜਨਵਰੀ ''ਚ ਇਹ ਜਾਣਕਾਰੀ ਦਿੱਤੀ ਸੀ ਕਿ ਮਾਈਕ੍ਰੋਸਾਫਟ ਨੇ 19 ਮਿਲੀਅਨ ਐਕਸ-ਬਾਕਸ ਵਨ ਕੰਸੋਲ ਵੇਚੇ ਹਨ।
ਐਕਸ-ਬਾਕਸ ਵਨ ਦੀ ਕੀਮਤ ''ਚ ਹੋਈ ਕਟੌਤੀ ਨਾਲ ਇਹ ਸਾਫ ਹੁੰਦਾ ਹੈ ਕਿ ਕੰਪਨੀ ਐਕਸ-ਬਾਕਸ ਵਨ ਐੱਸ ਨੂੰ 2 ਅਗਸਤ ਨੂੰ ਲਾਂਚ ਕਰੇਗੀ। ਐਕਸ-ਬਾਕਸ ਵਨ ਐੱਸ ਨੂੰ 40 ਫੀਸਦੀ ਤੱਕ ਛੋਟਾ ਬਣਾਇਆ ਗਿਆ ਹੈ ਅਤੇ ਇਸ ਵਿਚ ਰਿਡਿਜ਼ਾਇਨ ਡਾਈਵੇਅਰ ਦੀ ਵਰਤੋਂ ਕੀਤੀ ਗਈ ਹੈ।
