ਮਾਈਕ੍ਰੋਸਾਫਟ ਨੇ ਆਪਣੇ ਗੇਮਿੰਗ ਕੰਸੋਲ ਦੀਆਂ ਕੀਮਤਾਂ ''ਚ ਕੀਤੀ ਕਟੌਤੀ
Sunday, Mar 20, 2016 - 12:59 PM (IST)
ਜਲੰਧਰ— Xbox One ਨੂੰ ਮਾਈਕ੍ਰੋਸਾਫਟ ਨੇ ਵਿਕਸਿਤ ਕਰਕੇ ਸਭ ਤੋਂ ਪਹਿਲਾਂ 21 ਮਈ 2013 ਨੂੰ ਲਾਂਚ ਕੀਤਾ ਕੀਤਾ ਸੀ। ਹਾਲ ਹੀ ''ਚ engadget ਦੀ ਇਕ ਰਿਪੋਰਟ ਮੁਤਾਬਕ ਅੱਜ (20 ਮਾਰਚ) ਨੂੰ ਮਾਈਕ੍ਰੋਸਾਫਟ ਨੇ ਆਪਣੀ ਸਪ੍ਰਿੰਗ ਗੇਮ ਸੇਲ ਸ਼ੁਰੂ ਕਰਦੇ ਹੋਏ Xbox One ਦੀਆਂ ਕੀਮਤਾਂ ''ਚ ਕਟੌਤੀ ਕੀਤੀ ਹੈ।
ਕੰਪਨੀ ਦਾ 500GB ਮੈਮਰੀ ਕਪੈਸਟੀ ਵਾਲੇ ਕੰਸੋਲ ਦੀ ਕੀਮਤ 349 ਡਾਲਰ (23,234 ਰੁਪਏ) ਸੀ ਜਿਸ ਵਿਚ ਕੰਪਨੀ ਨੇ 50 ਡਾਲਰ (3319 ਰੁਪਏ) ਦੀ ਕਟੌਤੀ ਕੀਤੀ ਹੈ ਜਿਸ ਾਲ ਇਸ ਦੀ ਕੀਮਤ ਸਿਰਫ 299 ਡਾਲਰ (19,848 ਰੁਪਏ) ਰਹਿ ਗਈ ਹੈ। ਇਸ ਦੇ 1TB ਬੰਡਲ ਦੀ ਕੀਮਤ ਵੀ ਕਰੀਬ 349 ਡਾਲਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਨਾਲ ਹੀ ਕੰਪਨੀ 22 ਮਾਰਚ ਨੂੰ ਆਪਣੀਆਂ ਗੇਮਜ਼ ''ਤੇ ਵੀ ਇਕ ਹਫਤੇ ਲਈ ਛੋਟ ਦੇਣ ਜਾ ਰਹੀ ਹੈ। ਇਹ ਛੋਟ 40 ਫੀਸਦੀ ਤੋਂ ਲੈ ਕੇ 60 ਫੀਸਦੀ ਤੱਕ ਦਿੱਤੀ ਜਾਵੇਗੀ ਜਿਸ ਵਿਚ ਤੁਸੀਂ ਕੰਪਨੀ ਦੀਆਂ ਮਸ਼ਹੂਰ ਗੇਮਾਂ Fallout 4 ਅਤੇ Far Cry Primal ਨੂੰ ਘੱਟ ਕੀਮਤ ''ਚ ਖਰੀਦ ਸਕੋਗੇ।
