ਮਾਈਕ੍ਰੋਸਾਫਟ ਬਿਲਡ 2018: ਅਪਾਹਿਜਾਂ ਲਈ ਤਿਆਰ ਕਰੇਗੀ ਆਰਟੀਫਿਸ਼ੀਅਲ ਇੰਟੈਲੀਜੇਂਸ

Tuesday, May 08, 2018 - 01:33 PM (IST)

ਮਾਈਕ੍ਰੋਸਾਫਟ ਬਿਲਡ 2018: ਅਪਾਹਿਜਾਂ ਲਈ ਤਿਆਰ ਕਰੇਗੀ ਆਰਟੀਫਿਸ਼ੀਅਲ ਇੰਟੈਲੀਜੇਂਸ

ਜਲੰਧਰ-ਮਾਈਕ੍ਰੋਸਾਫਟ ਦੀ ਸਾਲਾਨਾ ਕਾਂਨਫਰੰਸ ਬਿਲਡ 2018 ਸ਼ੁਰੂ ਹੋ ਚੁੱਕੀ ਹੈ ਅਤੇ ਇਹ ਕਾਂਨਫਰੰਸ 9 ਮਈ ਤੱਕ ਚੱਲੇਗੀ। ਮਾਈਕ੍ਰੋਸਾਫਟ ਨੇ ਇਸ ਕਾਂਨਫਰੰਸ ਦਾ ਆਯੋਜਨ ਅਮਰੀਕਾ ਦੇ ਸੀਟਲ (Seetal) ਸ਼ਹਿਰ 'ਚ ਹੋ ਰਿਹਾ ਹੈ। ਇਸ ਕਾਂਨਫਰੰਸ ਦੀ ਸ਼ੁਰੂਆਤ ਮਾਈਕ੍ਰੋਸਾਫਟ ਦੇ ਸੀ. ਈ. ਓ. ਸਤਿਆ ਨਾਡੇਲਾ ਦੁਆਰਾ ਕੀਤੀ ਗਈ ਹੈ। ਪਹਿਲੇ ਦਿਨ ਸਤਿਆ ਨਾਡੇਲਾ ਦੁਆਰਾ ਆਫਿਸ 365 ਅਤੇ ਵਿੰਡੋ 10 ਨਾਲ ਜੁੜੇ ਕਈ ਐਲਾਨ ਕੀਤੇ ਹਨ ਪਰ ਇਨ੍ਹਾਂ 'ਚ ਸਭ ਤੋਂ ਜਿਆਦਾ ਆਰਟੀਫਿਸ਼ੀਅਲ ਇੰਟੈਲੀਜੇਂਸ (AI) ਤਿਆਰ ਕਰਨ ਦਾ ਐਲਾਨ ਹੈ।

माइक्रोसॉफ्ट दिव्यांगों के लिए तैयार करेगा आर्टिफिशियल इंटेलिजेंस

 

ਬਿਲਡ 2018 ਕਾਂਨਫਰੰਸ 'ਚ ਮਾਈਕ੍ਰੋਸਾਫਟ ਨੇ ਅਪਾਹਿਜਾਂ ਨੂੰ ਸਮਰੱਥ ਬਣਾਉਣ ਲਈ ਆਰਟੀਫਿਸ਼ੀਅਲ ਇੰਟੈਲੀਜੇਂਸ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਮਾਈਕ੍ਰੋਸਾਫਟ ਨੇ ਆਪਣੇ ਬਲਾਗ 'ਚ ਵੀ ਦਿੱਤੀ ਹੈ। ਮਾਈਕ੍ਰੋਸਾਫਟ ਬਲਾਗ ਮੁਤਾਬਕ ਕੰਪਨੀ 5 ਸਾਲ ਦੇ ਇਸ ਪ੍ਰੋਗਰਾਮ 'ਤੇ 25 ਮਿਲੀਅਨ ਖਰਚ ਕਰੇਗੀ। ਮਾਈਕ੍ਰੋਸਾਫਟ ਨੇ ਇਸ ਪ੍ਰੋਗਰਾਮ 'ਚ ਭਾਰਤ ਨੂੰ ਵੀ ਸ਼ਾਮਿਲ ਕੀਤਾ ਹੈ। ਇਸ ਪ੍ਰੋਜੈਕਟ ਦੇ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੇਂਸ ਟੂਲਜ਼ ਵਿਕਸਿਤ ਕੀਤੇ ਜਾਣਗੇ, ਜੋ ਕਿ ਅਪਾਹਿਜਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਗ। ਕੰਪਨੀ ਮੁਤਾਬਕ ਇਸ ਤੋਂ ਦੁਨੀਆਭਰ 'ਚ 1 ਬਿਲੀਅਨ ਤੋਂ ਜਿਆਦਾ ਅਪਾਹਿਜ ਲੋਕਾਂ ਨੂੰ ਲਾਭ ਮਿਲੇਗਾ।

 

ਰਿਪੋਰਟ ਮੁਤਾਬਕ ਅਪਾਹਿਜ ਲੋਕਾਂ ਲਈ ਏ. ਆਈ. ਇਕ ਗੇਮ ਚੇਂਜ਼ਰ ਹੋ ਸਕਦਾ ਹੈ। ਏ. ਆਈ. ਤਕਨੀਕ ਜਾਂ ਮਾਨਸਿਕ ਰੂਪ ਨਾਲ ਅਸਮਰੱਥ ਲੋਕਾਂ ਨੂੰ ਸਮਰੱਥ ਬਣਾਉਣਗੇ ਅਤੇ ਇਹ ਉਨ੍ਹਾਂ ਨੂੰ ਰੋਜ਼ਗਾਰ, ਮਾਡਰਨ ਜੀਵਨ ਤੇ ਮਨੁੱਖਤਾ ਨਾਲ ਜੁੜਨ ਲਈ ਨਜ਼ਦੀਕ ਲੈ ਜਾਵੇਗਾ।

AI

 

ਕਾਨਫਰੰਸ 'ਚ ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਾਡੇਲਾ ਮੁਤਾਬਕ, ''ਦੁਨੀਆਭਰ 'ਚ 10 ਅਪਾਹਿਜ ਲੋਕਾਂ 'ਚ ਸਿਰਫ 1 ਵਿਅਕਤੀ ਦੀ ਤਕਨਾਲੌਜੀ ਤੱਕ ਪਹੁੰਚ ਹੈ। ਆਰਟੀਫਿਸ਼ੀਅਲ ਇੰਟੈਲੀਜੇਂਸ (AI) ਰਾਹੀਂ ਹੱਲ ਨੂੰ ਅਸੀਂ ਜਿਆਦਾ ਲੋਕਾਂ ਤੱਕ ਉਪਲੱਬਧ ਕਰਵਾਉਣਾ ਚਾਹੁੰਦੇ ਹਾਂ। ਤਕਨਾਲੌਜੀ ਇਨ੍ਹਾਂ ਲੋਕਾਂ 'ਤੇ ਵਾਈਡ ਲੈਵਲ 'ਤੇ ਪ੍ਰਭਾਵ ਪਾ ਸਕਦੀ ਹੈ।''


Related News