ਮਾਈਕ੍ਰੋਸਾਫਟ ਦਾ ਐਲਾਨ, ਨਵੀਂ ਲਵੇਗੀ ਇਲੈਕਟ੍ਰੋਨਿਕ ਸ਼ੋਅ CES 2022 ’ਚ ਹਿੱਸਾ, ਜਾਣੋ ਕਾਰਨ
Sunday, Dec 26, 2021 - 12:39 PM (IST)
ਗੈਜੇਟ ਡੈਸਕ– ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਆਯੋਜਿਤ ਹੋਣ ਵਾਲੇ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ ਯਾਨੀ CES 2022 ’ਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਦੁਨੀਆ ਭਰ ’ਚ, ਵਿਸ਼ੇਸ਼ ਰੂਪ ’ਚ ਅਮਰੀਕਾ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵਧ ਰਹੇ ਹਨ। ਕੰਪਨੀ ਦੇ ਸੀ.ਈ.ਓ. ਸੱਤਿਆ ਨਡੇਲਾ ਦਾ ਕਹਿਣਾ ਹੈ ਕਿ ਕੰਪਨੀ 5 ਤੋਂ 8 ਜਨਵਰੀ ਤਕ ਹੋਣ ਵਾਲੇ ਪ੍ਰੋਗਰਾਮ ’ਚ ਵਰਚੁਅਲੀ ਮੌਜੂਦ ਹੋਵੇਗੀ।
ਮਾਈਕ੍ਰੋਸਾਫਟ ਮੁਤਾਬਕ, ਕੰਪਨੀ ਨੇ ਕੋਵਿਡ-19 ਦੇ ਨਵੇਂ ਮਾਮਲਿਆਂ ਨੂੰ ਧਿਆਨ ’ਚ ਰੱਖ ਕੇ ਸੀ.ਈ.ਏ. 2022 ’ਚ ਨਿੱਜੀ ਰੂਪ ਨਾਲ ਹਿੱਸਾ ਨਾ ਲੈਣ ਦਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਤੋਂ ਇਲਾਵਾ ਲੇਨੋਵੋ, ਟੀ-ਮੋਬਾਇਲ, ਮੇਟਾ, ਟਵਿਟਰ, ਐਮਾਜ਼ੋਨ, ਗੂਗਲ, ਇੰਟੈਲ ਅਤੇ ਟਿਕਟੌਕ ਵਰਗੀਆਂ ਦਿੱਗਜ ਟੈਕਨਾਲੋਜੀ ਕੰਪਨੀਆਂ ਵੀ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ 2022 ’ਚ ਸ਼ਾਮਲ ਨਹੀਂ ਹੋਣਗੀਆਂ।
ਇਹ ਕੰਪਨੀ CES 2022 ਈਵੈਂਟ ’ਚ ਹੋਵੇਗੀ ਸ਼ਾਮਲ
ਕੋਰੀਅਨ ਕੰਪਨੀ ਸੈਮਸੰਗ ਦਾ ਕਹਿਣਾ ਹੈ ਕਿ ਕੰਪਨੀ ਸੀ.ਈ.ਐੱਸ. 2022 ਈਵੈਂਟ ’ਚ ਹਿੱਸਾ ਲਵੇਗੀ। ਕੰਪਨੀ ਦੇ ਨਵੇਂ ਸੀ.ਈ.ਓ. ਹਾਨ ਜੋਂਗ ਨੇ ਕਿਹਾ ਕਿ ਤਕਨੀਕੀ ਵਿਕਾਸ ਲਈ ਕੰਪਨੀ ਦੇ ਦ੍ਰਿਸ਼ਟੀਕੋਣ ਅਤੇ ਦਿਸ਼ਾ ਨੂੰ ਪੇਸ਼ ਕਰਨ ਲਈ ਤਿਆਰ ਹੈ। ਇਸ ਈਵੈਂਟ ’ਚ ਕੰਪਨੀ ਆਪਣੇ ਅਪਕਮਿੰਗ ਪਲਾਨ ਅਤੇ ਤਕਨੀਕ ਬਾਰੇ ਵਿਸਤਾਰ ਨਾਲ ਦੱਸੇਗੀ।
ਵੈਕਸੀਨੇਸ਼ਨ ਹੈ ਜ਼ਰੂਰੀ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੀ.ਈ.ਐੱਸ. 2022 ਈਵੈਂਟ ’ਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਵਿਖਾਉਣਾ ਜ਼ਰੂਰੀ ਹੋਵੇਗਾ। ਇਸਤੋਂ ਇਲਾਵਾ ਪ੍ਰੋਗਰਾਮ ਦੀ ਲਾਈਵ ਸਟਰੀਮਿੰਗ ਵੀ ਕੀਤੀ ਜਾਵੇਗੀ, ਜਿਸ ਨਾਲ ਜੋ ਲੋਕਲਾਸ ਵੇਗਾਸ ਨਹੀਂ ਪਹੁੰਚ ਸਕਦੇ, ਉਹ ਘਰ ਬੈਠੇ ਇਸ ਈਵੈਂਟ ਨੂੰ ਵੇਖ ਸਕਣਗੇ।