ਮਾਈਕ੍ਰੋਸਾਫਟ ਦੇ ਵਿੰਡੋਜ਼ 10 ਦਾ ਸਪੋਰਟ ਬੰਦ ਕਰਨ ਨਾਲ ਕਬਾੜ ਹੋ ਜਾਣਗੇ 24 ਕਰੋੜ ਪੀਸੀ : ਰਿਪੋਰਟ
Friday, Dec 22, 2023 - 02:21 PM (IST)
ਗੈਜੇਟ ਡੈਸਕ- ਦਿੱਗਜ ਟੈੱਕ ਕੰਪਨੀ ਮਾਈਕ੍ਰੋਸਾਫਟ ਨੇ ਐਲਾਨ ਕੀਤਾ ਹੈ ਕਿ 14 ਅਕਤੂਬਰ 2025 ਤੋਂ ਬਾਅਦ ਉਹ ਵਿੰਡੋਜ਼ 10 ਦਾ ਸਪੋਰਟ ਬੰਦ ਕਰ ਦੇਵੇਗੀ। ਕੈਨਾਲਿਸ ਰਿਸਰਚ ਦੇ ਅਨੁਸਾਰ ਜੇਕਰ ਕੰਪਨੀ ਤੈਅ ਤਾਰੀਖ ਤੋਂ ਬਾਅਦ ਕੋਈ ਅਪਡੇਟ ਅਤੇ ਸੁਰੱਖਿਆ ਸੁਧਾਰ ਜਾਰੀ ਨਹੀਂ ਕਰੇਗੀ ਤਾਂ ਕਰੀਬ 24 ਕਰੋੜ ਸਿਸਟਮ (ਪੀਸੀ) ਕਬਾੜ ਬਣ ਜਾਣਗੇ। ਇਨ੍ਹਾਂ ਪੀਸੀ 'ਚੋਂ ਨਿਕਲਣ ਵਾਲੇ ਇਲੈਕਟ੍ਰੋਨਿਕ ਕਚਰੇ ਦਾ ਭਾਰ ਅਨੁਮਾਨਿਤ 48 ਕਰੋੜ ਕਿਲੋਗ੍ਰਾਮ ਹੋ ਸਕਦਾ ਹੈ, ਜੋ 3.2 ਲੱਖ ਕਾਰਾਂ ਦੇ ਬਰਾਬਰ ਹੋਵੇਗਾ। ਕੈਨਾਲਿਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਈਕ੍ਰੋਸਾਫਟ ਵਿੰਡੋ 10 'ਚ ਸਕਿਓਰਿਟੀ (ਸੁਰੱਖਿਆ) ਅਪਡੇਟ ਨਹੀਂ ਦਿੰਦੀ ਤਾਂ ਉਸਦੇ ਉਪਕਰਣਾਂਦੀ ਮੰਗ 'ਚ ਕਮੀ ਹੋ ਸਕਦੀ ਹੈ।
ਅਗਲੀ ਪੀੜ੍ਹੀ ਦੇ ਓ.ਐੱਸ. ਲਿਆਉਣ ਦੀ ਹੈ ਤਿਆਰੀ
ਕੈਨਾਲਿਸ ਰਿਸਰਚ ਦੇ ਅਨੁਸਾਰ ਮਾਈਕ੍ਰੋਸਾਫਟ ਪੀਸੀ ਲਈ ਐਡਵਾਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੀ ਵਿਸ਼ੇਸ਼ਤਾ ਵਾਲਾ ਅਗਲੀ ਪੀੜ੍ਹੀ ਦਾ ਆਪਰੇਟਿੰਗ ਸਿਸਟਮ ਲਿਆਉਣ ਦੀ ਤਿਆਰੀ ਕਰ ਰਹੀ ਹੈ ਜੋ ਸੰਭਾਵਿਤ ਰੂਪ ਨਾਲ ਸੁਸਤ ਪੀਸੀ ਬਾਜ਼ਾਰ ਨੂੰ ਹੁਲਾਰਾ ਦੇ ਸਕਦਾ ਹੈ।