ਐਂਡ੍ਰਾਇਡ ਲਈ ਕਈ ਮਜ਼ੇਦਾਰ ਫੀਚਰਜ਼ ਦੇ ਨਾਲ ਆਇਆ Hub Keyboard (ਵੀਡੀਓ)

Wednesday, Feb 24, 2016 - 04:30 PM (IST)

ਜਲੰਧਰ— ਮਾਈਕ੍ਰੋਸਾਫਟ ਨੇ ਗਰਾਜ ਪ੍ਰਾਜੈਕਟ ਦੇ ਤਹਿਤ ਐਂਡ੍ਰਾਇਡ ਸਮਾਰਟਫੋਨ ਲਈ ਇਕ ਕੀਬੋਰਡ ਐਪ Hub Keyboard ਲਾਂਚ ਕੀਤਾ ਹੈ ਜੋ ਕਾਫੀ ਦਿਲਚਸਪ ਹੈ। ਇਸ ਕੀਬੋਰਡ ''ਚ ਚੈਟ ਦੌਰਾਨ ਕੰਟੈਂਟ ਸ਼ੇਅਰ ਕਰਨਾ ਕਾਫੀ ਆਸਾਨ ਬਣਾਇਆ ਗਿਆ ਹੈ। ਇਸ ਕੀਬੋਰਡ ''ਚ ਕਈ ਫੀਚਰਜ਼ ਹਨ ਜਿਸ ਨਾਲ ਦੋਸਤਾਂ ਨਾਲ ਚੈਟ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ। ਇਸ ਦੇ ਖਾਸ ਫੀਚਰਜ਼ ''ਚ ਇਕ ਕਾਂਟੈਕਟ ਸ਼ੇਅਰ ਕਰਨ ਦਾ ਫੀਚਰ ਹੈ। 
ਜੇਕਰ ਤੁਸੀਂ ਕਿਸੇ ਨੂੰ ਕਾਂਟੈਕਟ ਸੈਂਡ ਕਰਨਾ ਹੈ ਤਾਂ ਤੁਸੀਂ ਸਿਰਫ ਕਾਂਟੈਕਟ ਦਾ ਨਾਂ ਲਿਖੋਗੇ ਅਤੇ ਉਸ ਨੂੰ ਸੈਂਡ ਕਰਨਾ ਦੀ ਆਪਸ਼ਨ ਆਏਗੀ। ਇਸ ਤੋਂ ਇਲਾਵਾ ਇਸ ਵਿਚ ਕਲਿੱਪਬੋਰਡ ਦੀ ਆਪਸ਼ਨ ਮਿਲੇਗੀ ਜਿਸ ਵਿਚ ਪਹਿਲਾਂ ਦੇ ਕਾਪੀ ਕਿਤੇ ਗਏ ਕਾਂਟੈਕਟਸ ਸੇਵ ਹੁੰਦੇ ਹਨ ਅਤੇ ਤੁਸੀਂ ਇਥੇ ਆਰਗਨਾਈਜ਼ ਕਰਕੇ ਭੇਜ ਸਕਦੇ ਹੋ। 
ਇਸ ਕੀਬੋਰਡ ਦੀ ਦੂਜੀ ਖਾਸੀਅਤ ਇਹ ਹੈ ਕਿ ਮਾਈਕ੍ਰੋਸਾਫਟ ਦੇ ਪ੍ਰਾਡਕਟਸ ਜਿਵੇਂ Office ਅਤੇ PowerPoint ਦੀਆਂ ਫਾਇਲਸ ਨੂੰ ਆਸਾਨੀ ਨਾਲ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਪਾਵਰਪੁਆਇੰਟ ਦੀ ਸਲਾਈਡ ਅਤੇ ਵਰਡ ਫਾਇਲ ਕਿਸੇ ਨੂੰ ਭੇਜ ਸਕਦੇ ਹੋ। ਤੁਹਾਨੂੰ ਦਸ ਦਈਏ ਕਿ ਮਾਈਕ੍ਰੋਸਾਫਟ ਨੇ ਹਾਲ ਹੀ ''ਚ ਮਸ਼ਹੂਰ ਆਰਟੀਫਿਸ਼ੀਅਲ ਇੰਟੈਲੀਜੈਂਸ ਕੀਬੋਰਡ ਐਪ Swiftkey ਖਰੀਦਿਆ ਹੈ।


Related News