ਕੱਲ ਲਾਂਚ ਹੋਵੇਗਾ ਮਾਈਕ੍ਰੋਮੈਕਸ ਦਾ ਸਸਤਾ ਅਤੇ ਦਮਦਾਰ ਸਮਾਰਟਫੋਨ
Sunday, May 15, 2016 - 02:27 PM (IST)

ਜਲੰਧਰ-ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਕੱਲ (16 ਮਈ ਨੂੰ) ਸਿਰਫ 9,000 ਰੁਪਏ ਦੀ ਕੀਮਤ ''ਚ ਦਮਦਾਰ ਓਕਟਾ ਕੋਰ ਪ੍ਰੋਸੈਸਰ ਵਾਲਾ ਕੈਨਵਾਸ ਸੀਰੀਜ਼ ਦਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ ਜੋ ਕਿ ਇਸ ਕੀਮਤ ''ਚ ਸਭ ਤੋਂ ਪਾਵਰਫੁਲ ਸਮਾਰਟਫੋਨ ਹੋਵੇਗਾ ।
ਇਸ ਸਮਾਰਟਫੋਨ ਦੇ ਫੀਚਰਸ ਹੇਠਾਂ ਦਿੱਤੇ ਗਏ ਹਨ -
ਡਿਸਪਲੇ :
ਇਸ ਸਮਾਰਟਫੋਨ ''ਚ 5 ਇੰਚ ਦੀ ਫੁਲ HD 1280X720 ਪਿਕਸਲ ਰੈਜ਼ੋਲੂਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਜਾਵੇਗੀ ।
ਪ੍ਰੋਸੈਸਰ :
ਇਸ ''ਚ ਕਵਾਡ ਕੋਰ ਪ੍ਰੋਸੈਸਰ ਸ਼ਾਮਿਲ ਹੋਵੇਗਾ ਜੋ 1Ghz ''ਤੇ ਕੰਮ ਕਰੇਗਾ ।
ਮੈਮੋਰੀ :
ਮੈਮੋਰੀ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 3GB RAM ਦੇ ਨਾਲ 16GB ਇੰਟਰਨਲ ਸਟੋਰੇਜ ਦਿੱਤੀ ਜਾਵੇਗੀ ।
ਕੈਮਰਾ :
ਇਸ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੋਵੇਗਾ ।
ਬੈਟਰੀ :
ਇਸ ''ਚ 2000 mAh ਸਮਰੱਥਾ ਵਾਲੀ ਬੈਟਰੀ ਸ਼ਾਮਿਲ ਹੋਵੇਗੀ ।
ਹੋਰ ਫੀਚਰਸ :
ਹੋਰ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 4G ਸਮਾਰਟਫੋਨ ''ਚ GPS , ਬਲੂਟੂਥ ਅਤੇ WiFi ਦੇ ਨਾਲ 10 ਰੀਜ਼ਨਲ ਲੈਂਗੁਏਜ ਦੀ ਸਪੋਰਟ ਮਿਲੇਗੀ ।