ਧਮਾਕੇਦਾਰ ਵਾਪਸੀ ਕਰੇਗੀ Micromax, ਲਾਂਚ ਕਰਨ ਵਾਲੀ ਹੈ ਸ਼ਾਨਦਾਰ ਸਮਾਰਟਫੋਨ

Monday, Aug 17, 2020 - 11:39 AM (IST)

ਧਮਾਕੇਦਾਰ ਵਾਪਸੀ ਕਰੇਗੀ Micromax, ਲਾਂਚ ਕਰਨ ਵਾਲੀ ਹੈ ਸ਼ਾਨਦਾਰ ਸਮਾਰਟਫੋਨ

ਗੈਜੇਟ ਡੈਸਕ– ਮਾਈਕ੍ਰੋਮੈਕਸ ਇਕ ਵਾਰ ਫਿਰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਧਮਾਕੇਦਾਰ ਵਾਪਸੀ ਕਰਨ ਵਾਲੀ ਹੈ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਮਾਈਕ੍ਰੋਮੈਕਸ ਅਗਲੇ ਮਹੀਨੇ ਨਵੀਂ ਸਮਾਰਟਫੋਨ ਰੇਂਜ ਲਾਂਚ ਕਰੇਗੀ। ਇਨ੍ਹਾਂ ’ਚ ਸ਼ਾਮਲ ਡਿਵਾਈਸਿਜ਼ ਨੂੰ ਬਜਟ ਪ੍ਰਾਈਜ਼ ਤੋਂ ਲੈ ਕੇ 15,000 ਰੁਪਏ ਦੀ ਕੀਮਤ ਦੇ ਵਿਚਕਾਰ ਉਤਾਰਿਆ ਜਾਵੇਗਾ। ਇਨ੍ਹਾਂ ਨੂੰ ਕੰਪਨੀ ਮੀਡੀਆਟੈੱਕ ਹੇਲੀਓ ਚਿਪਸੈੱਟ ਅਤੇ ਲੇਟੈਸਟ ਐਂਪਡਾਇਰ ਆਪਰੇਟਿੰਗ ਸਿਸਟਮ ਨਾਲ ਲਾਂਚ ਕਰ ਸਕਦੀ ਹੈ। 

ਦੱਸ ਦੇਈਏ ਕਿ ਮਾਈਕ੍ਰੋਮੈਕਸ ਨੇ ਪਿਛਲੇ ਸਾਲ ਆਖਰੀ ਸਮਾਰਟਫੋਨ iOne Note ਲਾਂਚ ਕੀਤਾ ਸੀ। ਆਨਲਾਈਨ ਪੋਰਟਲ ’ਤੇ ਇਸ ਦੀ ਕੀਮਤ 8,199 ਰੁਪਏ ਹੈ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਮਾਈਕ੍ਰੋਮੈਕਸ ਭਾਰਤੀ ਬਾਜ਼ਾਰ ’ਚ ਦੁਬਾਰਾ ਉਹੀ ਪਕੜ ਬਣਾ ਸਕੇਗੀ?


author

Rakesh

Content Editor

Related News