ਮਾਈਕ੍ਰੋਮੈਕਸ ਦੇ ਲੇਟੈਸਟ ਸਮਾਰਟਫੋਨਜ਼ ''ਚ ਮਿਲੇਗਾ ਡਿਜ਼ੀਟਲ ਕੰਟੈਂਟ ਦਾ ਮਜ਼ਾ
Tuesday, Jun 28, 2016 - 01:00 PM (IST)

ਜਲੰਧਰ- ਮਾਈਕ੍ਰੋਮੈਕਸ ਆਪਣੇ ਯੂਜ਼ਰਜ਼ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕਰ ਰਹੀ ਹੈ। ਇੰਨਾ ਹੀ ਨਹੀਂ ਹਾਲ ਹੀ ''ਚ ਮਾਈਕ੍ਰੋਮੈਕਸ ਆਪਣੇ ਯੂਜ਼ਰਜ਼ ਨੂੰ ਡਿਜ਼ੀਟਲ ਕੰਟੈਂਟ ਦਾ ਮਜ਼ਾ ਦੇਣ ਲਈ ਇਰੋਜ਼ ਇੰਟਰਨੈਸ਼ਨਲ ਦੇ ਡਿਜ਼ੀਟਲ ਪਲੈਟਫਾਰਮ "ਇਰੋਜ਼ ਨਾਓ" ਨਾਲ ਪਾਰਟਨਰਸ਼ਿਪ ਕਰਨ ਜਾ ਰਹੀ ਹੈ। ਕੰਪਨੀ ਦੇ ਇਕ ਬਿਆਨ ਅਨੁਸਾਰ ਇਸ ਪਾਰਟਨਰਸ਼ਿਪ ਨਾਲ ਇਰੋਜ਼ ਨਾਓ ਐਪ ਮਾਈਕ੍ਰੋਮੈਕਸ ਦੇ ਲੇਟੈਸਟ ਸਮਾਰਟਫੋਨਜ਼ ''ਚ ਪ੍ਰੀ-ਇੰਸਟਾਲ ਵਜੋਂ ਦਿੱਤਾ ਜਾਵੇਗਾ।
ਇਰੋਜ਼ ਡਿਜ਼ੀਟਲ ਦੇ ਸੀ.ਈ.ਓ. ਰਿਸ਼ੀਕਾ ਸਿੰਘ ਨੇ ਇਕ ਬਿਆਨ ''ਚ ਕਿਹਾ ਹੈ ਕਿ ਇਸ ਪਾਰਟਨਰਸ਼ਿਪ ਨਾਲ ਉਹ ਮਾਈਕ੍ਰੋਮੈਕਸ ਦੇ ਹਰ ਮਹੀਨੇ ਦੇ ਨਵੇਂ3.5 ਮਿਲੀਅਨ ਯੂਜ਼ਰਜ਼ ਅਤੇ ਮੌਜੂਦਾ 30 ਮਿਲੀਅਨ ਕੁਨੈਕਟਿਡ ਯੂਜ਼ਰਜ਼ ਲਈ ਮਨੋਰੰਜਨ ਨੂੰ ਕਿਸੇ ਵੀ ਜਗ੍ਹਾ, ਕਿਸੇ ਵੀ ਸਮੇਂ ਵੱਧ ਤੋਂ ਵੱਧ ਮੁਹਈਆ ਕਰਵਾਉਣਾ ਚਾਹੁੰਦੇ ਹਨ। ਸਬਸਕ੍ਰਿਪਸ਼ਨ ਤੋਂ ਬਾਅਦ ਯੂਜ਼ਰਜ਼ ਇਰੋਜ਼ ਨਾਓ ਦੇ ਅਨੌਖੇ ਕੰਟੈਂਟ ਨੂੰ ਐਕਸੈਸ ਕਰ ਸਕਣਗੇ। ਇਸ ਦੇ ਨਾਲ ਹੀ ਯੂਜ਼ਰਜ਼ ਐਪ ਦੁਆਰਾ ਵੱਖਰੇ ਤੌਰ ''ਤੇ ਮਿਊਜ਼ਿਕ ਟ੍ਰੈਕਸ ਅਤੇ ਮਿਊਜ਼ਿਕ ਪਲੇਅਲਿਸਟ ਦਾ ਆਨੰਦ ਵੀ ਮਾਣ ਸਕਣਗੇ।