Micromax ਕਈ ਆਫਰਸ ਨਾਲ ਉਪਲੱਬਧ ਕਰੇਗੀ ਆਪਣਾ ਮੇਡ ਇਨ ਇੰਡੀਆ ਸਮਾਰਟਫੋਨ

11/22/2020 7:25:02 PM

ਗੈਜੇਟ ਡੈਸਕ—ਮਾਈਕ੍ਰੋਮੈਕਸ ਆਪਣੇ ਲੇਟੈਸਟ ਮੇਡ ਇਨ ਇੰਡੀਆ 'IN Note 1' ਸਮਰਾਟਫੋਨ ਨੂੰ 24 ਨਵੰਬਰ ਨੂੰ ਵਿਕਰੀ ਲਈ ਉਪਲੱਬਧ ਕਰਨ ਵਾਲੀ ਹੈ। ਇਸ ਫੋਨ ਦੀ ਸੇਲ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਗਾਹਕਾਂ ਨੂੰ Micromax IN Note 1 ਸਮਾਰਟਫੋਨ 'ਤੇ ਸ਼ਾਨਦਾਰ ਆਫਰ ਮਿਲਣਗੇ। ਕੀਮਤ ਦੀ ਗੱਲ ਕਰੀਏ ਤਾਂ ਇਸ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੈਰੀਐਂਟ ਦੀ ਕੀਮਤ 10,999 ਰੁਪਏ ਹੈ।

ਆਫਰਸ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਖਰੀਦ 'ਤੇ Federal ਬੈਂਕ ਵੱਲੋਂ ਡੈਬਿਟ ਕਾਰਡ ਹੋਲਡਰਸ ਨੂੰ 10 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ ਜਦਕਿ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਹੋਲਡਰਸ ਨੂੰ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਨ੍ਹਾਂ ਤੋਂ ਇਲਾਵਾ ਜੇਕਰ ਤੁਸੀਂ ਚਾਹੋਂ ਤਾਂ ਮਾਈਕ੍ਰੋਮੈਕਸ ਇਨ ਨੋਟ 1 ਨੂੰ 1,223 ਰੁਪਏ ਦੀ ਨੋ-ਕਾਸਟ ਈ.ਐੱਮ.ਆਈ. 'ਤੇ ਵੀ ਖਰੀਦ ਸਕੋਗੇ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

Micromax IN Note 1 ਦੇ ਸਪੈਸੀਫਿਕੇਸ਼ਨਸ

ਡਿਸਪਲੇਅ 6.7 ਇੰਚ ਦੀ ਫੁਲ ਐੱਚ.ਡੀ.+ ਆਈ.ਪੀ.ਐੱਸ. (2400x1080 ਪਿਕਸਲ ਰੈਜੋਲਿਉਸ਼ਨ)
ਪ੍ਰੋਸੈਸਰ ਮੀਡੀਆਟੇਕ ਹੀਲੀਓ ਜੀ85
ਰੈਮ 4ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10
ਕਵਾਡ ਰੀਅਰ ਕੈਮਰਾ ਸੈਟਅਪ 48MP(ਪ੍ਰਾਈਮਰੀ)+ 5MP(ਵਾਈਡ ਐਂਗਲ ਲੈਂਸ)+ 2MP (ਮੈਕ੍ਰੋ ਲੈਂਸ)+2MP (ਡੈਪਥ ਸੈਂਸਰ)
ਫਰੰਟ ਕੈਮਰਾ 16MP
ਬੈਟਰੀ- 5000mAh (18 ਵਾਟ ਦੀ ਫਾਸਟ ਚਾਰਜਿੰਗ)

ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?


 


Karan Kumar

Content Editor

Related News