9 ਹਜ਼ਾਰ ਤੋਂ ਵੀ ਘੱਟ ਕੀਮਤ ’ਚ Micromax ਨੇ ਲਾਂਚ ਕੀਤਾ 5000mAh ਬੈਟਰੀ ਵਾਲਾ ਫੋਨ

07/30/2021 5:05:54 PM

ਗੈਜੇਟ ਡੈਸਕ– ਮਾਈਕ੍ਰੋਮੈਕਸ ਨੇ ਆਪਣੇ ਨਵੇਂ ਬਜਟ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Micromax In 2b ਨੂੰ ਵਾਟਰਡ੍ਰੋਪ ਨੌਚ ਡਿਸਪਲੇਅ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ ਅਤੇ ਇਸ ਵਿਚ 5000mAh ਦੀ ਬੈਟਰੀ ਮਿਲਦੀ ਹੈ। Micromax In 2b ਸਮਾਰਟਫੋਨ ਨੂੰ ਦੋ ਸਟੋਰੇਜ ਮਾਡਲਾਂ ’ਚ ਖਰੀਦਿਆ ਜਾ ਸਕੇਗਾ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,999 ਰੁਪਏ ਰੱਖੀ ਗਈ ਹੈ, ਉਥੇ ਹੀ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ। ਇਸ ਫੋਨ ਦੀ ਵਿਕਰੀ 6 ਅਗਸਤ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਨੂੰ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਦੇ ਨਾਲ Micromaxinfo.com ਤੋਂ ਖਰੀਦਿਆ ਜਾ ਸਕੇਗਾ। ਫੋਨ ਤਿੰਨ ਰੰਗਾਂ ਕਾਲੇ, ਨੀਲੇ ਅਤੇ ਹਰੇ ’ਚ ਆਏਗਾ। 

Micromax In 2b ਦੇ ਫੀਚਰਜ਼
ਡਿਸਪਲੇਅ    - 6.52 ਇੰਚ ਦੀ HD+, ਨੌਚ (720x1600 ਪਿਕਸਲ ਰੈਜ਼ੋਲਿਊਸ਼ਨ) 
ਪ੍ਰੋਸੈਸਰ    - UNISOC T610
ਰੈਮ    - 4 ਜੀ.ਬੀ./6 ਜੀ.ਬੀ.
ਸਟੋਰੇਜ    - 64 ਜੀ.ਬੀ.
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 13MP+2MP
ਫਰੰਟ ਕੈਮਰਾ    - 5MP
ਬੈਟਰੀ    - 5,000mAh (10W ਦੀ ਫਾਸਟ ਚਾਰਜਿੰਗ)


Rakesh

Content Editor

Related News