ਮਾਈਕ੍ਰੋਮੈਕਸ ਨੇ ਲਾਂਚ ਕੀਤਾ ਕੈਨਵਸ ਅਮੇਜ 2 ਬਜਟ ਸਮਾਰਟਫੋਨ
Thursday, Jun 09, 2016 - 11:18 AM (IST)

ਜਲੰਧਰ — ਦੁਨੀਆ ਦੀ 10 ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਚੋਂ ਇਕ ਭਾਰਤ ਦੀ ਮਸ਼ਹੂਰ ਕੰਪਨੀ ਮਾਇਕ੍ਰੋਮੈਕਸ ਨੇ ਆਪਣਾ ਨਵਾਂ ਸਮਾਰਟਫੋਨ ਕੈਨਵਸ ਅਮੇਜ 2 ਲਾਂਚ ਕੀਤਾ ਹੈ। ਮਾਇਕ੍ਰੋਮੈਕਸ ਕੈਨਵਸ ਅਮੇਜ 2 ਦੀ ਕੀਮਤ 7,499 ਰੁਪਏ ਹੈ ਅਤੇ ਇਹ 9 ਜੂਨ ਤੋਂ ਐਕਸਕਲੂਸੀਵ ਤੌਰ ''ਤੇ ਈ-ਕਾਮਰਸ ਸਾਈਟ ਫਲਿਪਕਾਰਟ ''ਤੇ ਮਿਲੇਗਾ।
ਮਾਇਕਰੋਮੈਕਸ ਕੈਨਵਸ ਅਮੇਜ 2 ਸਪੈਸੀਫਿਕੇਸ਼ਨ
ਡਿਸਪਲੇ— ਇਸ ''ਚ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ ਹੈ ਜਿਸ ''ਤੇ ਕਾਰਨਿੰਗ ਗੋਰਿੱਲਾ ਗਲਾਸ 3 ਦੀ ਪ੍ਰੋਟੇਕਸ਼ਨ ਦਿੱਤੀ ਗਈ ਹੈ।
ਐਡ੍ਰਾਇਡ ਵਰਜਨ—ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲੇਗਾ ।
ਪ੍ਰੋਸੈਸਰ— ਹੈਂਡਸੈੱਟ ''ਚ 1.4 ਗੀਗਾਹਰਟਜ ਕਵਾਲਕਾਮ ਸਨੈਪਡ੍ਰੈਗਨ ਆਕਟਾ-ਕੋਰ ਪ੍ਰੋਸੈਸਰ ਮੌਜੂਦ ਹੈ।
ਮੈਮਰੀ— ਮਲਟੀ ਟਾਸਕਿੰਗ ਲਈ 2 ਜੀ. ਬੀ ਰੈਮ ਅਤੇ ਇਨਬਿਲਟ ਸਟੋਰੇਜ 16 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ ਵਧਾਈ ਜਾ ਸਕਦੀ ਹੈ।
ਕੈਮਰਾ— ਕੈਮਰਾ ਸੈੱਟਅਪ ''ਚ ਇਸ ''ਚ ਐੱਲ. ਈ. ਡੀ ਫਲੈਸ਼ ਨਾਲ ਲੈਸ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ, ਫ੍ਰੰਟ ਕੈਮਰਾ ਦਾ ਸੈਂਸਰ 5 ਮੈਗਾਪਿਕਸਲ ਦਾ ਹੈ।
ਬੈਟਰੀ— ਸਮਾਰਟਫੋਨ ਨੂੰ ਪਾਵਰ ਦੇਣ ਸਈ 2500 ਏਮਏਏਚ ਦੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਸ— 4ਜੀ ਸਪੋਰਟ ਵਾਈ-ਫਾਈ ਅਤੇ ਬਲੂਟੁੱਥ 4.0 ਜਿਹੇ ਆਮ ਕੁਨੈੱਕਟੀਵਿਟੀ ਫੀਚਰ ਇਸ ਹੈਂਡਸੇਟ ਦਾ ਹਿੱਸਾ ਹਨ।