Micromax ਨੇ ਲਾਂਚ ਕੀਤਾ 4G ਸਮਾਰਟਫੋਨ ਕੈਨਵਸ 5 Lite, ਕੀਮਤ 6, 499 ਰੁਪਏ
Monday, Sep 26, 2016 - 12:27 PM (IST)

ਜਲੰਧਰ: ਭਾਰਤੀ ਇਲੈਕਟ੍ਰਾਨਿਕਸ ਕੰਪਨੀ ਮਾਇਕ੍ਰੋਮੈਕਸ ਨੇ ਕੈਨਵਸ ਸੀਰੀਜ਼ ''ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਕੈਨਵਸ 5 ਲਾਈਟ ਨਾਮ ਨਾਲ ਲਾਂਚ ਹੋਇਆ ਇਹ ਸਮਾਰਟਫੋਨ ਸਨੈਪਡੀਲ ''ਤੇ 6, 499 ਰੁਪਏ ਦੀ ਕੀਮਤ ''ਚ ਉਪਲੱਬਧ ਹੈ।
ਐਂਡ੍ਰਾਇਡ 5.1 ਲਾਲੀਪਾਪ ਆਧਾਰਿਤ ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ. ਡੀ. (720x1280 ਪਿਕਸਲ) 9PS ਡਿਸਪਲੇ, 1.3GHz ਕਵਾਡ-ਕੋਰ ਮੀਡੀਆਟੈੱਕ MT6735P SoC ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਡਿਊਲ ਸਿਮ ਸਮਾਰਟਫੋਨ ''ਚ 2GB ਰੈਮ ਅਤੇ 16 ਜੀਬੀ ਦੀ ਇਨਬਿਲਟ ਸਟੋਰੇਜ਼ ਦਿੱਤੀ ਗਈ ਹੈ। ਬੇਸਟ ਕੈਮਰਾ ਕਵਾਲਿਟੀ ਲਈ 8 MP ਰਿਅਰ ਕੈਮਰਾ ਅਤੇ 5MP ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ''ਚ 2000mAh ਬੈਟਰੀ ਦਿੱਤੀ ਗਈ ਹੈ।
ਕੁਨੈੱਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ 4ਜੀ ਸਪੋਰਟ, ਵਾਈ-ਫਾਈ, ਜੀ. ਪੀ. ਐੱਸ ਪੋਰਟ, ਬਲੂਟੁੱਥ, ਐੱਫ. ਐੱਮ ਰੇਡੀਓ, ਜਿਹੇ ਆਪਸ਼ਨ ਫੀਚਰ ਦਿੱਤੇ ਗਏ ਹੈ। ਫੋਨ ਚ ਪ੍ਰਕਸੀਮਿਟੀ ਸੈਂਸਰ, ਐਮਬਿਅੰਟ ਲਾਈਟ ਸੈਂਸਰ ਅਤੇ ਐਕਸਲੇਰੋਮੀਟਰ ਹੈ।