3GB ਰੈਮ ਨਾਲ ਲੈਸ ਹੋਵੇਗਾ Micromax ਦਾ ਨਵਾਂ ਸਮਾਰਟਫੋਨ
Friday, Aug 12, 2016 - 06:18 PM (IST)

ਜਲੰਧਰ- ਮਾਈਕ੍ਰੋਮੈਕਸ ਆਪਣੀ ਕੈਨਵਸ ਸੀਰੀਜ਼ ਦੇ ਕੈਨਵਸ 5 ਸਮਾਰਟਫੋਨ ਦਾ ਨਵਾਂ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਨਾਂ ਕੈਨਵਸ 5 ਲਾਈਟ ਕਿਊ463 ਹੋਵੇਗਾ। ਇਸ ਸਮਾਰਟਫੋਨ ਦਾ ਬੈਕ ਕਵਰ ਵੁਡਨ ਦਾ ਹੋਵੇਗਾ ਅਤੇ ਇਸ ਦੀ ਕੀਮਤ 10 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ। ਇਸ ਸਮਾਰਟਫੋਨ ਨੂੰ ਇਸ ਮਹੀਨੇ ਦੇ ਅੰਤ ਤੱਕ ਲਾਂਚ ਕੀਤਾ ਜਾਵੇਗਾ ਅਤੇ ਇਹ ਫਲਿੱਪਕਾਰਟ ''ਤੇ ਉਪਲੱਬਧ ਹੋਵੇਗਾ।
ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਮਾਈਕ੍ਰੋਮੈਕਸ ਕੈਨਵਸ 5 ਲਾਈਟ ''ਚ 5-ਇੰਚ ਦੀ (1280x720 ਪਿਕਸਲ) ਐੱਚ.ਡੀ. ਡਿਸਪਲੇ ਹੋਵੇਗੀ। ਫੋਨ ''ਚ 1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 3 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ਼ ਹੋਵੇਗੀ। ਹੈਂਡਸੈੱਟ ''ਚ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਵੀ ਹੋਵੇਗਾ ਅਤੇ ਇਹ ਐਂਡ੍ਰਾਇਡ 5.1 ਲਾਲੀਪਾਪ ਵਰਜ਼ਨ ''ਤੇ ਚੱਲੇਗਾ। ਫੋਟੋਗ੍ਰਾਫੀ ਲਈ ਕੈਨਵਸ 5 ਲਾਈਟ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਫੋਨ ''ਚ 2000 ਐੱਮ.ਏ.ਐੱਚ. ਦੀ ਬੈਟਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਘੱਟ ਹੈ।