ਸ਼ਾਓਮੀ ਦਾ ਗਾਹਕਾਂ ਨੂੰ ਝਟਕਾ, ਭਾਰਤ ’ਚ ਮਹਿੰਗੇ ਹੋਏ Mi TV

Thursday, Jan 07, 2021 - 12:19 PM (IST)

ਗੈਜੇਟ ਡੈਸਕ– ਭਾਰਤ ’ਚ ਤਿਉਹਾਰੀ ਸੀਜ਼ਨ ਦੌਰਾਨ ਮੀ ਟੀ.ਵੀ. ਦੀ ਭਾਰੀ ਡਿਸਕਾਊਂਟ ਨਾਲ ਵਿਕਰੀ ਕੀਤੀ ਜਾ ਰਹੀ ਸੀ। ਹੁਣ ਸ਼ਾਓਮੀ ਨੇ ਨਵੇਂ ਸਾਲ ’ਚ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਮੀ ਟੀ.ਵੀ. ਦੀ ਕੀਮਤ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਸ਼ਾਓਮੀ ਨੇ ਮੀ ਟੀ.ਵੀ. ਦੇ 7 ਮਾਡਲਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਭਾਰਤ ’ਚ ਮੀ ਟੀ.ਵੀ. ਦੇ ਚਾਰ ਮਾਡਲਾਂ ਦੀ ਕੀਮਤ ’ਚ ਵਾਧਾ ਕੀਤਾ ਸੀ। ਅਜਿਹੇ ’ਚ ਪਿਛਲੇ ਦੋ ਮਹੀਨਿਆਂ ’ਚ ਇਹ ਦੂਜਾ ਮੌਕਾ ਹੈ ਜਦੋਂ ਸ਼ਾਓਮੀ ਵਲੋਂ ਤਿੰਨ ਹੋਰ ਟੀਵੀਆਂ ਦੀ ਕੀਮਤ ਵਧਾਈ ਗਈ ਹੈ। ਸ਼ਾਓਮੀ ਵਲੋਂ ਸਮਾਰਟ ਟੀ.ਵੀ. ਦੀ ਕੀਮਤ ’ਚ ਜ਼ਿਆਦਾ ਤੋਂ ਜ਼ਿਆਦਾ 3000 ਰੁਪਏ ਤਕ ਦਾ ਵਾਧਾ ਕੀਤਾ ਗਿਆ ਹੈ। 

ਸ਼ਾਓਮੀ ਵਲੋਂ ਚਾਰ ਕੈਟਾਗਰੀ ’ਚ ਮੀ ਟੀ.ਵੀ. ਦੀ ਕੀਮਤ ’ਚ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਸਮਾਰਟ ਟੀ.ਵੀ. ਦੇ ਸਟੈਂਡਰਡ ਐਡੀਸ਼ਨ ਐੱਚ.ਡੀ. ਟੀ.ਵੀ. ਦੀ ਕੀਮਤ ’ਚ 1,000 ਰੁਪਏ ਦਾ ਵਾਧਾ ਕੀਤਾ ਹੈ। ਉਥੇ ਹੀ ਹੋਰੀਜ਼ੋਨ ਐਡੀਸ਼ਨ ਐੱਚ.ਡੀ. ਟੀ.ਵੀ. ’ਚ ਕਰੀਬ 1,500 ਰੁਪਏ ਦਾ ਵਾਧਾ ਕੀਤਾ ਹੈ। ਉਥੇ ਹੀ ਫੁਲ ਐੱਚ.ਡੀ. ਮਾਡਲ ਦੀ ਕੀਮਤ ’ਚ ਕਰੀਬ 2,500 ਰੁਪਏ ਦਾ ਵਾਧਾ ਹੋਇਆ ਹੈ। ਉਥੇ ਹੀ 4ਕੇ ਮਾਡਲ ਕਰੀਬ 3000 ਰੁਪਏ ਮਹਿੰਗਾ ਹੋ ਗਿਆ ਹੈ। ਮੀ ਟੀ.ਵੀ. ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਮੀ ਡਾਟ ਕਾਮ, ਐਮਾਜ਼ੋਨ ਇੰਡੀਆ, ਫਲਿਪਕਾਰਟ ਵੈੱਬਸਾਈਟਾਂ ’ਤੇ ਲਾਈਵ ਕਰ ਦਿੱਤਾ ਗਿਆ ਹੈ। ਨਾਲ ਹੀ ਹੋਰ ਪ੍ਰਸਿੱਧ ਆਨਲਾਈਨ ਅਤੇ ਆਫਲਾਈਨ ਰਿਟੇਲਰਾਂ ਨੂੰ ਨਵੀਆਂ ਕੀਮਤਾਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ। 

ਸ਼ਾਓਮੀ Mi TV ਦੀਆਂ ਵਧੀਆਂ ਕੀਮਤਾਂ

ਮਾਡਲ      ਪੁਰਾਣੀ ਕੀਮ ਵਧੀ ਕੀਮਤ ਨਵੀਂ ਕੀਮਤ
32 ਇੰਚ Mi Tv 4A 13,999 ਰੁਪਏ 1,000 ਰੁਪਏ 14,999 ਰੁਪਏ
32 ਇੰਚ Mi Tv 4A Horizon Edition 14,499 ਰੁਪਏ 1,500 ਰੁਪਏ 15,999 ਰੁਪਏ
43 ਇੰਚ Mi Tv 4A Pro  22,499 ਰੁਪਏ 2,500 ਰੁਪਏ 24,999 ਰੁਪਏ    
43 ਇੰਚ Mi Tv 4A Horizon Edition  23,499 ਰੁਪਏ 2,500 ਰੁਪਏ 25,999 ਰੁਪਏ    
43 ਇੰਚ Mi Tv 4X 25,999 ਰੁਪਏ 3,000 ਰੁਪਏ 28,999 ਰੁਪਏ    
50 ਇੰਚ Mi TV 4X  31,999 ਰੁਪਏ 3,000 ਰੁਪਏ 34,999 ਰੁਪਏ    
55 ਇੰਚ Mi TV 4X     36,999 ਰੁਪਏ 3,000 ਰੁਪਏ 39,999 ਰੁਪਏ

Rakesh

Content Editor

Related News