Mi TV 5 ਤੇ Mi TV 5 Pro ਤਿੰਨ ਵੇਰੀਐਂਟਸ 'ਚ ਹੋਏ ਲਾਂਚ
Tuesday, Nov 05, 2019 - 06:40 PM (IST)

ਗੈਜੇਟ ਡੈਸਕ—ਸ਼ਾਓਮੀ ਨੇ ਚੀਨ 'ਚ ਆਯੋਜਿਤ ਇਕ ਖਾਸ ਈਵੈਂਟ 'ਚ MI CC9 Pro ਸਮਾਰਟਫੋਨ ਸਮੇਤ ਕਈ ਪ੍ਰੋਡਕਟਸ ਲਾਂਚ ਕੀਤੇ ਹਨ। ਕੰਪਨੀ ਦੁਆਰਾ ਲਾਂਚ ਕੀਤੇ ਗਏ Mi TV 5 ਅਤੇ Mi TV 5 Pro ਨੂੰ 55ਇੰਚ, 65 ਇੰਚ ਅਤੇ 75 ਇੰਚ ਤਿੰਨ ਵੱਖ-ਵੱਖ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ।
ਗੱਲ ਕਰੀਏ ਇਨ੍ਹਾਂ ਦੀ ਕੀਮਤ ਦੀ ਤਾਂ Mi TV ਦੇ 55 ਇੰਚ ਵੇਰੀਐਂਟ ਦੀ ਕੀਮਤ 2,999 ਯੁਆਨ ਲਗਭਗ 30,250 ਰੁਪਏ ਹੈ। ਉੱਥੇ 65 ਇੰਚ ਟੀ.ਵੀ. ਦੀ ਕੀਮਤ 3,999 ਯੁਆਨ ਲਗਭਗ 40,300 ਰੁਪਏ ਅਤੇ 75 ਇੰਚ ਟੀ.ਵੀ. ਦੀ ਕੀਮਤ 7,999 ਯੁਆਨ ਲਗਭਗ 80,500 ਰੁਪਏ ਹੈ।
ਗੱਲ ਕਰੀਏ Mi TV 5 Pro ਦੀ ਸ਼ੁਰੂਆਤੀ ਕੀਮਤ ਦੀ ਤਾਂ ਇਸ ਦੇ 55 ਇੰਚ ਵੇਰੀਐਂਟ ਦੀ ਕੀਮਤ 3,699 ਯੁਆਨ ਕਰੀਬ 37,350 ਰੁਪਏ, 65 ਇੰਚ ਦੀ ਕੀਮਤ 4,999 ਯੁਆਨ ਕਰੀਬ 50,450 ਰੁਪਏ ਅਤੇ 75 ਇੰਚ ਟੀ.ਵੀ. ਦੀ ਕੀਮਤ 9,999 ਯੁਆਨ ਕਰੀਬ 1,00,900 ਰੁਪਏ ਹੈ।
ਦੋਵੇਂ ਡਿਵਾਈਸ ਚੀਨੀ ਮਾਰਕੀਟ 'ਚ 11 ਨਵੰਬਰ ਤੋਂ ਖਰੀਦਦਾਰੀ ਲਈ ਉਪਲੱਬਧ ਹੋਣਗੇ। Mi TV 5 ਸੀਰੀਜ਼ 'ਚ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਰਟਨਲ ਸਟੋਰੇਜ਼ ਦਿੱਤੀ ਗਈ ਹੈ।