ਭਾਰਤ ’ਚ ਲਾਂਚ ਹੋਇਆ Xiaomi Mi 10i, ਜਾਣੋ ਕੀਮਤ ਤੇ ਫੀਚਰਜ਼
Thursday, Jan 07, 2021 - 03:00 PM (IST)
ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਸਾਲ 2021 ਦੇ ਆਪਣੇ ਪਹਿਲੇ 5ਜੀ ਸਮਾਰਟਫੋਨ Mi 10i ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ Mi 10i ’ਚ ’ਚ ‘i’ ਦਾ ਮਤਲਬ ਇੰਡੀਆ ਹੈ ਅਤੇ ਇਸ ਨੂੰ ਖਾਸ ਤੌਰ ’ਤੇ ਭਾਰਤੀ ਗਾਹਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਹ ਪਹਿਲਾ ਸਮਾਰਟਫੋਨ ਹੈ ਜਿਸ ਵਿਚ 108 ਮੈਗਾਪਿਕਸਲ ਦਾ ਸੈਮਸੰਗ ਦੁਆਰਾ ਤਿਆਰ ਕੀਤਾ ਗਿਆ HM2 ਸੈਂਸਰ ਮਿਲਦਾ ਹੈ।
Mi 10i ਦੀ ਕੀਮਤ
ਸ਼ਾਓਮੀ Mi 10i ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 21,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਵਿਕਰੀ ਐੱਮ.ਆਈ. ਦੀ ਸਾਈਟ, ਐੱਮ.ਆਈ. ਸਟੋਰ ਅਤੇ ਐਮਾਜ਼ੋਨ ਇੰਡੀਆ ਰਾਹੀਂ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ। ਗਾਹਕ ਇਸ ਫੋਨ ਨੂੰ ਪੈਨਸੋਨਿਕ ਸਨਰਾਈਜ਼, ਮਿਡਨਾਈਟ ਬਲੈਕ ਅਤੇ ਅਟਲਾਂਟਿਕ ਬਲਿਊ ਰੰਗ ’ਚ ਖ਼ਰੀਦ ਸਕਦੇ ਹਨ। Mi 10i ਦੀ ਓਪਨ ਸੇਲ 8 ਜਨਵਰੀ ਤੋਂ ਸ਼ੁਰੂ ਹੋਵੇਗੀ।
Xiaomi Mi 10i ਦੇ ਫੀਚਰਜ਼
ਡਿਸਪਲੇਅ - 6.67 ਇੰਚ ਦੀ ਫੁਲ ਐੱਚ.ਡੀ. ਪਲੱਸ
ਪ੍ਰੋਸੈਸਰ - ਸਨੈਪਡ੍ਰੈਗਨ 750ਜੀ
ਰੈਮ - 6ਜੀ.ਬੀ. ਅਤੇ 8 ਜੀ.ਬੀ.
ਸਟੋਰੇਜ - 64 ਜੀ.ਬੀ. ਅਤੇ 128 ਜੀ.ਬੀ.
ਓ.ਐੱਸ. - ਐਂਡਰਾਇਡ 10 ਆਧਾਰਿਤ MIUI 12
ਰੀਅਰ ਕੈਮਰਾ - 108MP (ਪ੍ਰਾਇਮਰੀ HM2 ਲੈੱਨਜ਼) + 8MP (ਅਲਟਰਾ ਵਾਈਡ) + 2MP (ਮੈਕ੍ਰੋ ਲੈੱਨਜ਼) + 2MP ( ਡੈਪਥ ਸੈਂਸਰ)
ਫਰੰਟ ਕੈਮਰਾ - 16MP
ਕੁਨੈਕਟੀਵਿਟੀ - 5G, USB Type-C ਪੋਰਟ, 3.5mm ਆਡੀਓ ਜੈੱਕ, ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੂਥ
ਖ਼ਾਸ ਫੀਚਰ - 33 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ