Auto Expo 2020: MG ਮੋਟਰਸ ਨੇ ਪੇਸ਼ ਕੀਤੀ ਲਗਜ਼ਰੀ SUV ਗਲੋਸਟਰ ਤੇ MPV G10

Saturday, Feb 08, 2020 - 10:38 AM (IST)

Auto Expo 2020: MG ਮੋਟਰਸ ਨੇ ਪੇਸ਼ ਕੀਤੀ ਲਗਜ਼ਰੀ SUV ਗਲੋਸਟਰ ਤੇ MPV G10

ਆਟੋ ਡੈਸਕ– ਐੱਮ.ਜੀ. ਮੋਟਰਸ ਇੰਡੀਆ ਨੇ ਆਟੋ ਐਕਸਪੋ ’ਚ ਸ਼ੁੱਕਰਵਾਰ ਨੂੰ ਪ੍ਰੀਮੀਅਮ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ.ਯੂ.ਵੀ.) ਗਲੋਸਟਰ ਅਤੇ ਮਲਟੀ ਪਰਪਜ਼ ਵ੍ਹੀਕਲ (ਐੱਮ.ਪੀ.ਵੀ.) ਜੀ10 ਨੂੰ ਪੇਸ਼ ਕੀਤਾ। ਕੰਪਨੀ ਨੇ ਕਿਹਾ ਕਿ ਇਨ੍ਹਾਂ ਦੋ ਨਵੇਂ ਮਾਡਲਾਂ ਨੂੰ ਇਸ ਸਾਲ ਬਾਜ਼ਾਰ ’ਚ ਉਤਾਰਿਆ ਜਾਵੇਗਾ। 

PunjabKesari

ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਚਾਬਾ ਨੇ ਦੱਸਿਆ ਕਿ ਗਲੋਸਟਰ ਅਤੇ ਜੀ10 ਨੂੰ ਬਾਜ਼ਾਰ ’ਚ ਉਤਾਰ ਕੇ ਅਸੀਂ ਲਗਜ਼ਰੀ ਐੱਸ.ਯੂ.ਵੀ. ਅਤੇ ਐੱਮ.ਪੀ.ਵੀ. ਸ਼੍ਰੇਣੀ ’ਚ ਪ੍ਰਵੇਸ਼ ਕਰ ਜਾਵਾਂਗੇ। ਸਾਨੂੰ ਭਰੋਸਾ ਹੈ ਕਿ ਬਿਹਤਰ ਫੀਚਰਸ ਅਤੇ ਪ੍ਰਦਰਸ਼ਨ ਦੇ ਦਮ ’ਤੇ ਗਲੋਸਟਰ ਲਗਜ਼ਰੀ ਐੱਸ.ਯੂ.ਵੀ. ਸ਼੍ਰੇਣੀ ’ਚ ਨਵਾਂ ਮਾਨਦੰਡ ਸਥਾਪਿਤ ਕਰੇਗੀ। ਜੀ10 ਵੀ ਇਸ ਦਾ ਅਨੁਸਰਣ ਕਰੇਗਾ। ਜੀ10 ਨੂੰ ਅਜੇ ਆਸਟ੍ਰੇਲੀਆ, ਨਿਊਜ਼ੀਲੈਂਡ, ਪੱਛਮੀ ਏਸ਼ੀਆਈ ਦੇਸ਼ਾਂ, ਦੱਖਣੀ ਅਮਰੀਕੀ ਦੇਸ਼ਾਂ ਅਤੇ ਆਸੀਆਨ ਦੇਸ਼ਾਂ ’ਚ ਵੇਚਿਆ ਜਾ ਰਿਹਾ ਹੈ। 

PunjabKesari

ਇਸ ਨਾਲ ਕੀਆ ਮੋਟਰਸ ਦੇ ਐੱਮ.ਪੀ.ਵੀ. ਕਾਰਨਿਵਲ ਨੂੰ ਟੱਕਰ ਮਿਲਣ ਦਾ ਅਨੁਮਾਨ ਹੈ। ਐੱਮ.ਜੀ. ਮੋਟਰਸ ਇਸ ਸਾਲ ਆਟੋ ਐਕਸਪੋ ’ਚ ਹੁਣ ਤਕ ਹੈਚਬੈਕ, ਸੇਡਾਨ ਅਤੇ ਯੂਟੀਲਿਟੀ ਵ੍ਹੀਕਲ ਸ਼੍ਰੇਣੀਆਂ ’ਚ 14 ਉੱਨਤ ਮਡਲਾਂ ਨੂੰ ਪੇਸ਼ ਕਰ ਚੁੱਕੀ ਹੈ। 


Related News