MG ਮੋਟਰ ਨੇ ਜੀਓ ਨਾਲ ਮਿਲਾਇਆ ਹੱਥ, Comet EV ''ਚ ਮਿਲੇਗਾ ਇਹ ਖ਼ਾਸ ਫੀਚਰ
Saturday, May 20, 2023 - 07:52 PM (IST)
ਆਟੋ ਡੈਸਕ- ਐੱਮ.ਜੀ. ਮੋਟਰ ਇੰਡੀਆ ਨੇ ਪਿਛਲੇ ਮਹੀਨੇ Comet EV ਨੂੰ ਲਾਂਚ ਕੀਤਾ ਹੈ। ਇਸ ਕਾਰ ਨੂੰ ਲੋਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ। ਹਾਲ ਹੀ 'ਚ ਐੱਮ.ਜੀ. ਨੇ ਜੀਓ ਪਲੇਟਫਾਰਮ ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਤਹਿਤ ਗਾਹਕਾਂ ਨੂੰ Comet EV 'ਚ ਕੁਨੈਕਟਿਡ ਫੀਚਰਜ਼ ਮਿਲਣਗੇ।
ਐੱਮ.ਜੀ. ਆਪਣੀ ਇਸ ਇਲੈਕਟ੍ਰਿਕ ਕਾਰ ਦੇ ਨਾਲ ਗਾਹਕਾਂ ਨੂੰ ਨਾ ਹੀ ਹਿੰਦੀ ਅਤੇ ਨਾ ਹੀ ਅੰਗਰੇਜੀ ਸਗੋਂ 'ਹਿੰਗਲਿਸ਼' ਵੌਇਸ ਰਿਕੋਗਨੀਸ਼ਨ ਦਾ ਸਪੋਰਟ ਦੇਣ ਦੀ ਤਿਆਰੀ 'ਚ ਹੈ। ਇਸ ਕਾਰ 'ਚ ਇਹ ਸਪੋਰਟ ਜੀਓ ਡਿਜੀਟਲ ਅਸਟੇਟ ਦੁਆਰਾ ਦਿੱਤਾ ਜਾਵੇਗਾ। ਐੱਮ.ਜੀ. Comet EV ਚਲਾਉਣ ਵਾਲੇ ਗਾਹਕਾਂ ਨੂੰ ਜੀਓ ਅਸਟੇਟ ਤੋਂ ਫਾਇਦਾ ਹੋਵੇਗਾ ਜਿਵੇਂ ਕਿ ਪੇਮੈਂਟ ਐਪਸ, ਮਿਊਜ਼ਿਕ ਐਪਸ, ਹਾਰਡਵੇਅਰ ਅਤੇ ਕੁਨੈਕਟੀਵਿਟੀ ਪਲੇਟਫਾਰਮ 'ਚ ਹਿੰਗਲਿਸ਼ ਵੌਇਸ ਰਿਕੋਗਨੀਸ਼ਨ ਦਾ ਸਪੋਰਟ ਦਿੱਤਾ ਜਾਵੇਗਾ।
ਭਾਰਤੀ ਯੂਜ਼ਰਜ਼ ਜੀਓ ਦੇ ਇਨ੍ਹਾਂ ਕਾਰ ਵੌਇਸ ਅਸਿਸਟੈਂਟ ਫੀਚਰ ਨੂੰ ਵੇਕ ਵਰਡ, ਟੱਚ ਜਾਂ ਫਿਰ ਕਾਰ ਦੇ ਸਟੀਅਰਿੰਗ 'ਚ ਅਲੱਗ ਤੋਂ ਇਕ ਬਟਨ ਰਾਹੀਂ ਐਕਟਿਵੇਟ ਕਰ ਸਕਣਗੇ। ਇਹ ਫੀਚਰ ਨਿਊਜ਼, ਵੈਦਰ, ਰਾਸ਼ੀਫਲ ਸਣੇ ਹੋਰ ਜ਼ਰੂਰੀ ਜਾਣਕਾਰੀ ਦੇਣ 'ਚ ਮਦਦ ਕਰੇਗਾ। ਗਾਹਕ ਆਸਾਨ ਵੌਇਸ ਕਮਾਂਡ ਦੇ ਕੇ ਏਸੀ ਨੂੰ ਚਾਲੂ ਅਤੇ ਬੰਦ ਕਰਨ ਦੇ ਨਾਲ ਹੀ ਗਾਣੇ ਨੂੰ ਪਲੇਅ ਕਰਨ ਵਰਗੇ ਕਈ ਕੰਮ ਕਰ ਸਕਣਗੇ।
ਐੱਮ.ਜੀ. ਮੋਟਰ ਇੰਡੀਆ ਦੇ ਉਪ ਪ੍ਰਬੰਧ ਨਿਰਦੇਸ਼ਕ ਗੌਰਵ ਗੁਪਤਾ ਨੇ ਕਿਹਾ ਕਿ ਆਟੋਮੋਬਾਇਲ ਉਦਯੋਗ 'ਚ ਤਕਨਾਲੋਜੀ ਅਤੇ ਨਵਾਚਾਰ ਕੁਨਕੈਟਿਡ ਕਾਰ ਖੇਤਰ 'ਚ ਮੋਹਰੀ ਹੈ। ਮੌਜੂਦਾ ਚਲਣ ਤੇਜ਼ੀ ਨਾਲ ਸਾਫਟਵੇਅਰ ਨਾਲ ਚੱਲਣ ਵਾਲੇ ਉਪਕਰਣਾਂ 'ਤੇ ਕੇਂਦਰਿਤ ਹੈ ਅਤੇ ਸਮਾਰਟ ਮੋਬਿਲਿਟੀ ਸਪੇਸ 'ਚ ਜੀਓ ਵਰਗੇ ਟੈੱਕ ਇਨੋਵੇਟਰ ਦੇ ਨਾਲ ਸਾਡੀ ਮੌਜੂਦਾ ਸਾਂਝੇਦਾਰੀ ਐੱਮ.ਜੀ. ਮੋਟਰ ਨੂੰ ਆਟੋਮੋਬਾਇਲ ਉਦਯੋਗ 'ਚ ਇਕ ਤਕਨੀਕੀ ਨੇਤਾ ਦੇ ਰੂਪ 'ਚ ਸਥਾਪਿਤ ਕਰਨ ਦੀ ਦਿਸ਼ਾ 'ਚ ਇਕ ਕਦਮ ਹੈ। ਐੱਮ.ਜੀ.ਆਈ.-ਜੀਓ ਸਾਂਝੇਦਾਰੀ ਇਹ ਯਕੀਨੀ ਕਰੇਗੀ ਕਿ ਸਾਡੀ ਨਵੀਂ ਲਾਂਚ ਕੀਤੀ ਗਈ MG Comet EV, GenZ ਗਾਹਕਾਂ ਲਈ ਡਰਾਈਵਿੰਗ ਅਨੁਭਵ ਨੂੰ ਆਸਾਨ ਕਰੇ, ਨਾਲ ਹੀ ਸੁਰੱਖਿਆ ਅਤੇ ਕਾਰ ਦੇ ਅੰਦਰ ਦੇ ਅਨੁਭਵ ਨੂੰ ਯਕੀਨੀ ਕਰੇ ਜਿਸ ਵਿਚ ਮਹਾਨ ਤਕਨਾਲੋਜੀ ਦਾ ਸਪੋਰਟ ਹਾਸਿਲ ਹੈ।