MG Motor ਨੇ ਇਲੈਕਟ੍ਰਿਕ ਐੱਸ.ਯੂ.ਵੀ. MG ZS EV ਦੀ ਦਿਖਾਈ ਝਲਕ

09/16/2019 6:50:38 PM

ਆਟੋ ਡੈਸਕ-MG Motor ਦੀ ਭਾਰਤ 'ਚ ਪਹਿਲੀ ਕਾਰ ਹੈਕਟਰ ਨੂੰ ਵਧੀਆ ਰਿਸਪਾਂਸ ਮਿਲਿਆ ਹੈ। ਹੈਕਟਰ ਐੱਸ.ਯੂ.ਵੀ. ਤੋਂ ਬਾਅਦ ਹੁਣ ਕੰਪਨੀ ਭਾਰਤੀ ਬਾਜ਼ਾਰ 'ਚ ਆਪਣੀ ਦੂਜੀ ਕਾਰ ਲਿਆਉਣ ਦੀ ਤਿਆਰੀ 'ਚ ਹੈ। ਇਹ ਇਲੈਕਟ੍ਰਾਨਿਕ ਐੱਸ.ਯੂ.ਵੀ. ਹੋਵੇਗੀ। ਕੰਪਨੀ ਨੇ MG ZS EV ਨਾਂ ਵਾਲੀ ਇਸ ਇਲੈਕਟ੍ਰਿਕ ਐੱਸ.ਯੂ.ਵੀ. ਦੀ ਟੀਜ਼ਰ ਤਸਵੀਰ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਜਾਰੀ ਕੀਤੀ ਹੈ।

PunjabKesari

ਐੱਮ.ਜੀ. ਮੋਟਰ ਨੇ ਕਿਹਾ ਕਿ ਇਸ ਦੀ ਇਲੈਕਟ੍ਰਿਕ ਗੱਡੀਆਂ ਓਵਰ-ਦਿ-ਈਅਰ (OTA) ਟੈਕਨਾਲੋਜੀ ਨਾਲ ਲੈਸ ਹੋਵੇਗੀ। ਇਨ੍ਹਾਂ 'ਚ ਲੀਥੀਅਮ-ਆਇਨ ਬੈਟਰੀ ਦਿੱਤੀ ਜਾਵੇਗੀ, ਜੋ ਇਕ ਵਾਰ ਫੁਲ ਚਾਰਜ ਹੋਣ 'ਤੇ 300 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰੇਗੀ। ਕੰਪਨੀ ਨੇ ਇਲੈਕਟ੍ਰਿਕ ਜ਼ੈੱਡ.ਐੱਸ. ਦੀ ਤਸਵੀਰ ਤੋਂ ਇਲਾਵਾ ਇਸ ਦੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਐੱਮ.ਜੀ. ਮੋਟਰ ਦੀ ਇਹ ਇਲੈਕਟ੍ਰਿਕ ਐੱਸ.ਯੂ.ਵੀ. ਯੂ.ਕੇ. ਦੀ ਮਾਰਕੀਟ 'ਚ ਲਾਂਚ ਹੋ ਚੁੱਕੀ ਹੈ। ਇਸ ਦੀ ਕੀਮਤ ਕਰੀਬ 18.50 ਲੱਖ ਤੋਂ 20.10 ਲੱਖ ਰੁਪਏ ਵਿਚਾਲੇ ਹੈ। ਭਾਰਤੀ ਬਾਜ਼ਾਰ 'ਚ ਇਹ ਹੂੰਦੇ ਦੀ ਹਾਲ 'ਚ ਲਾਂਚ ਹੋਈ ਕੋਨਾ ਇਲੈਕਟ੍ਰਿਕ ਨੂੰ ਟੱਕਰ ਦੇਵੇਗੀ। ਕੰਪਨੀ ਨੇ ਪਹਿਲੇ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੀ ਇਲੈਕਟ੍ਰਿਕ ਕਾਰ ਨੂੰ ਭਾਰਤ 'ਚ ਦਸੰਬਰ 'ਚ ਲਾਂਚ ਕਰਨ ਦੀ ਤਿਆਰੀ 'ਚ ਹੈ।

PunjabKesari

ਪਾਵਰ ਤੇ ਰੇਂਜ
ਯੂ.ਕੇ. ਦੀ ਮਾਰਕੀਟ 'ਚ ਉਪਲੱਬਧ ਇਸ ਇਲੈਕਟ੍ਰਿਕ ਐੱਸ.ਯੂ.ਵੀ. ਦੀ ਮੋਟਰ 141 bhp ਦੀ ਪਾਵਰ ਤੇ 353 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸ 'ਚ 44.5kWh ਲੀਥੀਅਮ-ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। 50 kW ਫਾਸਟ ਚਾਰਜਰ ਨਾਲ ਚਾਰਜ ਕਰਨ 'ਤੇ ਇਹ ਇਲੈਕਟ੍ਰਿਕ ਕਾਰ 43 ਮਿੰਟ 'ਚ 80 ਫੀਸਦੀ ਚਾਰਜ ਹੋ ਜਾਂਦੀ ਹੈ। 7 ਕਿਲੋਮੀਟਰ ਦੇ ਡੈਮੋਸਟਿਕ ਵਾਲ ਬਾਕਸ ਚਾਰਜਰ ਨਾਲ ਇਸ ਨੂੰ ਚਾਰਜ ਕਰਨ 'ਚ ਸਾਢੇ 6 ਘੰਟੇ ਦਾ ਸਮਾਂ ਲੱਗਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਫੁਲ ਚਾਰਜ ਹੋਣ 'ਤੇ ਜ਼ੈੱਡ.ਐੱਸ. ਇਲੈਕਟ੍ਰਿਕ ਐੱਸ.ਯੂ.ਵੀ. 262 ਕਿਲੋਮੀਟਰ ਤਕ ਚੱਲਦੀ ਹੈ।

PunjabKesari


Karan Kumar

Content Editor

Related News