Auto Expo 2023: MG ਨੇ ਲਾਂਚ ਕੀਤੀ ਨਵੀਂ ਹੈਕਟਰ, ਜਾਣੋ ਕੀਮਤ ਤੇ ਖੂਬੀਆਂ
Wednesday, Jan 11, 2023 - 06:21 PM (IST)

ਆਟੋ ਡੈਸਕ- ਆਟੋ ਐਕਸਪੋ 2023 'ਚ ਬ੍ਰਿਟਿਸ਼ ਕਾਰ ਕੰਪਨੀ ਐੱਮ.ਜੀ. ਮੋਟਰਸ ਵੱਲੋਂ ਹੈਕਟਰ 2023 ਨੂੰ ਅਧਿਕਾਰਤ ਤੌਰ 'ਤੇ ਲਾਂਚ ਕੀਤਾ ਗਿਆ। ਨਾਲ ਹੀ ਕੰਪਨੀ ਨੇ ਐੱਸ.ਯੂ.ਵੀ. ਦੇ ਵੇਰੀਐਂਟ ਅਤੇ ਕੀਮਤ ਦਾ ਐਲਾਨ ਵੀ ਕਰ ਦਿੱਤਾ ਹੈ। ਕੰਪਨੀ ਨੇ ਨਵੀਂ ਐੱਸ.ਯੂ.ਵੀ. ਨੂੰ 5, 6 ਅਤੇ 7-ਸੀਟਰ ਦੇ ਆਪਸ਼ਨ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ। ਐੱਸ.ਯੂ.ਵੀ. ਨੂੰ ਕੁੱਲ 5 ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। ਜਿਸ ਵਿਚ ਸਟਾਈਲ, ਸਮਾਰਟ, ਸਮਾਰਟ ਪ੍ਰੋ ਅਤੇ ਸੈਵੀ ਪ੍ਰੋ ਸ਼ਾਮਲ ਹਨ।
ਕਾਰ ਦੀਆਂ ਖੂਬੀਆਂ
ਐੱਸ.ਯੂ.ਵੀ. 'ਚ ਕੰਪਨੀ ਨੇ 14-ਇੰਚ ਦਾ ਐੱਚ.ਡੀ. ਪ੍ਰੋਟੇਟ ਇੰਫੋਟੇਨਮੈਂਟ ਸਿਸਟਮ ਦਿੱਤਾ ਹੈ ਜੋ ਆਪਣੇ ਸੈਗਮੈਂਟ ਦੇ ਨਾਲ ਹੀ ਹੁਣ ਤਕ ਦਾ ਸਭ ਤੋਂ ਵੱਡਾ ਇੰਫੋਟੇਨਮੈਂਟ ਸਿਸਟਮ ਹੈ। ਇਸ ਤੋਂ ਇਲਾਵਾ ਕੰਪਨੀ ਨੇ ਨਵੀਂ ਹੈਕਟਰ 2023 'ਚ ਡਿਜੀਟਲ ਬਲੂਟੁੱਥ ਕੀਅ ਦੇ ਨਾਲ ਕੀਅ ਸ਼ੇਅਰਿੰਗ ਫੰਕਸ਼ਨ ਵੀ ਦਿੱਤਾ ਹੈ। ਐੱਸ.ਯੂ.ਵੀ. 'ਚ ਆਟੋ ਟਰਨ ਇੰਡੀਕੇਟਰਸ ਵਰਗੇ ਫੀਚਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸਦੇ ਨਾਲ ਹੀ ਆਈ ਸਮਾਰਟ ਤਕਨੀਕ ਦੇ ਨਾਲ 75 ਕੁਨੈਕਟਿਡ ਫੀਚਰਜ਼ ਨੂੰ ਵੀ ਆਫਸ ਕੀਤਾ ਜਾ ਰਿਹਾ ਹੈ।
ਐੱਮ.ਜੀ. ਹੈਕਟਰ 2023 'ਚ ਸੇਫਟੀ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਕੰਪਨੀ ਨੇ ਨਵੀਂ ਹੈਕਟਰ 'ਚ ਲੈਵਲ-2 ਦਾ ADAS ਦਿੱਤਾ ਹੈ। ਜਿਸ ਵਿਚ 11 ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਐੱਸ.ਯੂ.ਵੀ. ਚਲਾਉਂਦੇ ਸਮੇਂ ਸੁਰੱਖਿਆ ਦੇ ਨਾਲ ਹੀ ਕੰਫਰਟ ਮਿਲੇ। ਇਸਦੇ ਨਾਲ ਹੀ ਐੱਸ.ਯੂ.ਵੀ. 'ਚ 6 ਏਅਰਬੈਗਸ, 360 ਡਿਗਰੀ ਕੈਮਰਾ, ਈ.ਐੱਸ.ਪੀ., ਟੀ.ਸੀ.ਐੱਸ., ਐੱਚ.ਏ.ਸੀ., ਫੋਰ ਵ੍ਹੀਲ ਡਿਸਕ ਬ੍ਰੇਕ, ਥ੍ਰੀ ਪੁਆਇੰਟ ਸੀਟ ਬੈਲਟ, ਈ.ਪੀ.ਬੀ. ਅਤੇ ਫਰੰਟ ਪਾਰਕਿੰਗ ਸੈਂਸਰ ਵੀ ਆਫਰ ਕੀਤੇ ਜਾ ਰਹੇ ਹਨ।
ਕੀਮਤ
ਨਵੀਂ ਹੈਕਟਰ 2023 ਦੀ ਐਕਸ ਸ਼ੋਅਰੂਮ ਕੀਮਤ 14.72 ਲੱਖ ਰੁਪਏ ਰੱਖੀ ਗਈ ਹੈ। ਇਸਦੇ ਟਾਪ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 22.42 ਲੱਖ ਰੁਪਏ ਹੈ।