MevoFit Race Dive ਭਾਰਤ ’ਚ ਲਾਂਚ, ਮਿਲੇਗਾ ਬਲੱਡ ਆਕਸੀਜਨ ਸੈਂਸਰ
Wednesday, Sep 16, 2020 - 05:31 PM (IST)

ਗੈਜੇਟ ਡੈਸਕ– ਟੈੱਕ ਦੀ ਦਿੱਗਜ ਕੰਪਨੀ ਐਪਲ ਨੇ ਬਲੱਡ ਆਕਸੀਜਨ ਸੁਪੋਰਟ ਨਾਲ ਆਪਣੀਆਂ ਦੋ ਨਵੀਆਂ ਸਮਾਰਟ ਘੜੀਆਂ ਲਾਂਚ ਕੀਤੀਆਂ ਹਨ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 29,990 ਰੁਪਏ ਹੈ। ਉਥੇ ਹੀ ਮੇਵੋਫਿਟ ਨੇ ਸਿਰਫ 4,990 ਰੁਪਏ ਦੀ ਕੀਮਤ ’ਚ ਬਲੱਡ ਆਕਸੀਜਨ ਸੈਂਸਰ ਨਾਲ ਆਪਣੀ ਸਮਾਰਟ ਘੜੀ MevoFit Race Dive ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਘੜੀ ਨੂੰ ਖਾਸਤੌਰ ’ਤੇ ਉਨ੍ਹਾਂ ਲੋਕਾਂ ਲਈ ਪੇਸ਼ ਕੀਤਾ ਗਿਆ ਹੈ ਜੋ ਆਪਣੀ ਸਿਹਤ ਨੂੰ ਲੈ ਕੇ ਸਮਝੌਤਾ ਨਹੀਂ ਕਰਦੇ।
MevoFit Race Dive ਸਮਾਰਟ ਘੜੀ ਪੂਰੀ ਤਰ੍ਹਾਂ ਸਵਿਮ ਪਰੂਫ ਹੈ। ਇਸ ਤੋਂ ਇਲਾਵਾ ਇਸ ਵਿਚ ਸਟੈੱਪ ਵਾਕ, ਕੈਲਰੀ ਬਰਨ, ਡਿਸਟੈਂਸ ਰਨ ਅਤੇ ਆਲ ਡੇਅ ਐਕਟੀਵਿਟੀ ਟ੍ਰੈਕਰ ਵਰਗੇ ਫੀਚਰਜ਼ ਹਨ। ਹੈਲਥ ਟ੍ਰੈਕਿੰਗ ਲਈ ਇਸ ਵਾਚ ’ਚ ਸਲੀਪ ਟ੍ਰੈਕਰ, ਹਾਰਟ ਰੇਟ ਟਰੈਕਰ, ਵੀ.ਪੀ. ਮਾਨੀਟਰ ਅਤੇ ਬਲੱਡ ਆਕਸੀਜਨ ਟ੍ਰੈਕਰ ਵਰਗੇ ਫੀਚਰਜ਼ ਹਨ। ਇਸ ਦਾ ਡਿਜ਼ਾਇਨ ਗੋਲ ਹੈ ਅਤੇ ਕੁਨੈਕਟੀਵਿਟੀ ਲਈ ਇਸ ਵਿਚ ਤਮਾਮ ਘੜੀਆਂ ਦੀ ਤਰ੍ਹਾਂ ਬਲੂਟੂਥ ਦੀ ਸੁਪੋਰਟ ਵੀ ਦਿੱਤੀ ਗਈ ਹੈ।
MevoFit Race Dive ਸਮਾਰਟ ਘੜੀ ’ਚ ਤੁਹਾਡੇ ਫੋਨ ’ਤੇ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ, ਇਨਕਮਿੰਗ ਕਾਲ ਦੀ ਜਾਣਕਾਰੀ, ਮੈਸੇਜ ਦੇ ਨੋਟੀਫਿਕੇਸ਼ਨ ਆਦਿ ਮਿਲਣਗੇ। ਇਸ ਤੋਂ ਇਲਾਵਾ ਇਸ ਵਿਚ ਫਾਇੰਡ ਮਾਈ ਫੋਨ ਦੀ ਵੀ ਸੁਪੋਰਟ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਸਮਾਰਟ ਘੜੀ ਨੂੰ ਟ੍ਰੈਕ ਕਰ ਸਕਦੇ ਹੋ।
ਮੇਵੋਫਿਟ ਦੀ ਇਸ ਸਮਾਰਟ ਘੜੀ ’ਚ ਕਲੰਡਰ ਅਤੇ ਵੈਦਰ ਅਪਡੇਟ ਨਾਲ ਕੈਮਰਾ ਕੰਟਰੋਲ ਵੀ ਦਿੱਤਾ ਗਿਆ ਹੈ। ਯਾਨੀ ਤੁਸੀਂ ਸਮਾਰਟ ਘੜੀ ਨਾਲ ਹੀ ਆਪਣੇ ਫੋਨ ਦੇ ਕੈਮਰੇ ਨੂੰ ਆਪਰੇਟ ਕਰ ਸਕਦੇ ਹੋ। ਸਮਾਰਟ ਘੜੀ ਨੂੰ ਵਾਟਰ ਅਤੇ ਡਸਟਪਰੂਫ ਲਈ IP68 ਦੀ ਰੇਟਿੰਗ ਮਿਲੀ ਹੈ।
ਇਸ ਵਿਚ ਸਾਈਕਲਿੰਗ, ਸਵਿਮਿੰਗ, ਸਕਿਪਿੰਗ, ਬੈਡਮਿੰਟਨ, ਬਾਸਕੇਟਬਾਲ, ਵਾਕ ਅਤੇ ਰਨ ਵਰਗੇ ਕਈ ਸਪੋਰਟਸ ਮੋਡ ਵੀ ਦਿੱਤੇ ਗਏ ਹਨ। ਵਾਚ ਦੇ ਨਾਲ ਕਈ ਵਾਚ ਫੇਸ ਵੀ ਮਿਲਣਗੇ। ਇਸ ਵਿਚ 80mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕੰਪਨੀ ਨੇ 4-6 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਹੈ। ਇਸ ਵਾਚ ਦੀ ਕੀਮਤ 4,990 ਰੁਪਏ ਹੈ ਅਤੇ ਤੁਸੀਂ ਇਸ ਨੂੰ ਫਲਿਪਕਾਰਟ, ਐਮਾਜ਼ੋਨ ਅਤੇ MevoFit ਵੈੱਬਸਾਈਟ ਤੋਂ ਖਰੀਦ ਸਕਦੇ ਹੋ।