ਮੇਟਾ ਨੇ ਲਾਂਚ ਕੀਤਾ Meta Pay, ਮੇਟਾਵਰਸ ’ਚ ਵੀ ਕਰ ਸਕੋਗੇ ਪੇਮੈਂਟ

06/28/2022 4:43:58 PM

ਗੈਜੇਟ ਡੈਸਕ– ਮੇਟਾ (ਫੇਸਬੁੱਕ) ਮੇਟਾਵਰਸ ਅਤੇ Web3 ਨੂੰ ਲੈ ਕੇ ਲਗਾਤਾਰ ਕੰਮ ਕਰ ਰਹੀ ਹੈ। ਮੇਟਾ ਨੇ ਹੁਣ ਆਪਣਾ ਵਾਲੇਟ ਲਾਂਚ ਕੀਤਾ ਹੈ ਜੋ ਕਿ ਇਕ ਯੂਨੀਵਰਸਲ ਪੇਮੈਂਟ ਮੋਡ ਹੈ। ਮੇਟਾ ਦੇ ਇਸ ਪੇਮੈਂਟ ਸਿਸਟਮ ਦਾ ਨਾਂ Meta Pay ਹੈ ਜਿਸ ਰਾਹੀਂ ਮੇਟਾਵਰਸ ਤੋਂ ਇਲਾਵਾ ਸਾਧਾਰਣ ਪੇਮੈਂਟ ਵੀ ਕੀਤੇ ਜਾ ਸਕਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Meta Pay, ਫੇਸਬੁੱਕ ਪੇਅ ਦਾ ਹੀ ਨਵਾਂ ਅਵਤਾਰ ਹੈ। 

ਮੇਟਾ ਨੂੰ ਲੈ ਕੇ ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਪਣੇ ਇਕ ਪੋਸਟ ’ਚ ਕਿਹਾ ਹੈ ਕਿ Web3 ਦੀ ਦੁਨੀਆ ’ਚ ਮਾਲਕੀ ਨੂੰ ਲੈ ਕੇ ਇਕ ਵੱਡੀ ਲੜਾਈ ਅਤੇ ਇਹ ਓਨਾ ਹੀ ਮਹੱਤਵਪੂਰਨ ਵੀ ਹੈ। ਆਉਣ ਵਾਲੇ ਸਮੇਂ ’ਚ ਯੂਜ਼ਰਜ਼ ਡਿਜੀਟਲ ਕੱਪੜੇ ਪਹਿਨਣਗੇ। ਆਉਣ ਵਾਲੇ ਸਮੇਂ ’ਚ ਮੇਟਾਵਰਸ ’ਚ ਸ਼ਾਪਿੰਗ ਵੀ ਹੋਵੇਗੀ ਜਿਸ ਲਈ ਇਕ ਪੇਮੈਂਟ ਸਿਸਟਮ ਦੀ ਲੋੜ ਹੈ। 

ਇਸ ਦੀ ਲਾਂਚਿੰਗ ’ਤੇ ਜ਼ੁਕਰਬਰਗ ਨੇ ਕਿਹਾ, ‘ਮੌਜੂਦਾ ਸੁਵਿਧਾਵਾਂ ਤੋਂ ਪਰੇ, ਅਸੀਂ ਕੁਝ ਨਵਾਂ ਕੰਮ ਕਰ ਰਹੇ ਹਾਂ। ਮੇਟਾਵਰਸ ਲਈ ਇਕ ਵਾਲੇਟ ਜੋ ਤੁਹਾਨੂੰ ਸੁਰੱਖਿਅਤ ਰੂਪ ਨਾਲ ਤੁਹਾਡੀ ਪਛਾਣ, ਤੁਹਾਡੀ ਮਲਕੀਅਤ ਅਤੇ ਤੁਸੀਂ ਕਿਵੇਂ ਭੁਗਤਾਨ ਕਰਦੇ ਹੋ, ਦਾ ਪ੍ਰਬੰਧ ਕਰਨ ਦਿੰਦਾ ਹੈ।’

Meta Pay ਨੂੰ ਫਿਲਹਾਲ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਦੀ ਗਲੋਬਲ ਲਾਂਚਿੰਗ ਵੀ ਹੋਵੇਗੀ। ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਮੇਟਾ ਨੇ ਕਿਹਾ ਸੀ ਕਿ ਉਹ ਇੰਸਟਾਗ੍ਰਾਮ ਸਟੋਰੀਜ਼ ’ਚ ਨਾਨ ਫੰਜੀਬਲ ਟੋਕਨ (NFTs) ਨੂੰ ਦਿਖਾਉਣਾ ਸ਼ੁਰੂ ਕਰੇਗਾ। ਇਸ ਲਈ ਕੰਪਨੀ ਮੇਟਾਵਰਸ ਦੇ ਆਗਿਊਮੈਂਟ ਰਿਆਲਿਟੀ ਪਲੇਟਫਾਰਮ Spark AR ਦਾ ਇਸਤੇਮਾਲ ਕਰੇਗੀ। ਮੇਟਾ ਨੇ ਹਾਲ ਹੀ ’ਚ ਮੇਟਾਵਰਸ ਲਈ ਮਾਈਕ੍ਰੋਸਾਫਟ ਅਤੇ ਨਵੀਡੀਆ ਵਰਗੀਆਂ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। 


Rakesh

Content Editor

Related News