Meta ਦਾ ਵੱਡਾ ਐਕਸ਼ਨ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ 3.8 ਕਰੋੜ ਤੋਂ ਵੱਧ ਇਤਰਾਜ਼ਯੋਗ ਕੰਟੈਂਟ ਹਟਾਇਆ

Thursday, May 04, 2023 - 08:36 PM (IST)

Meta ਦਾ ਵੱਡਾ ਐਕਸ਼ਨ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ 3.8 ਕਰੋੜ ਤੋਂ ਵੱਧ ਇਤਰਾਜ਼ਯੋਗ ਕੰਟੈਂਟ ਹਟਾਇਆ

ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਯੂਜ਼ਰਜ਼ ਦੀਆਂ ਸ਼ਿਕਾਇਤਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਫੇਸਬੁੱਕ ਨੇ ਯੂਜ਼ਰਜ਼ ਦੇ ਅਕਾਊਂਟ ਦੇ ਹੈਕ ਹੋਣ, ਅਨੁਚਿਤ ਅਤੇ ਗਲਤ ਕੰਟੈਂਟ ਵਰਗੀਆਂ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੈ। ਉਥੇ ਹੀ ਫੋਟੋ-ਵੀਡੀਓ ਪਲੇਟਫਾਰਮ ਇੰਸਟਾਗ੍ਰਾਮ ਨੇ ਯੂਜ਼ਰਜ਼ ਦੀਆਂ ਸ਼ਿਕਾਇਤਾਂ 'ਚੋਂ ਲਗਭਗ 64 ਫੀਸਦੀ 'ਤੇ ਕਾਰਵਾਈ ਕੀਤੀ ਹੈ। ਮੇਟਾ ਨੇ ਆਈ.ਟੀ. ਨਿਯਮ 2021 ਤਹਿਤ ਆਪਣੀ ਮਾਸਿਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ

ਫੇਸਬੁੱਕ ਨੂੰ ਮਿਲੀਆਂ ਸਨ ਇਹ ਸ਼ਿਕਾਇਤਾਂ

ਮੇਟਾ ਦੀ ਭਾਰਤ ਲਈ ਮਾਸਿਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫੇਸਬੁੱਕ ਨੇ ਯੂਜ਼ਰਜ਼ ਦੇ ਅਕਾਊਂਟ ਦੇ ਹੈਕ ਹੋਣ ਦੀਆਂ ਸ਼ਿਕਾਇਤਾਂ 'ਚੋਂ ਲਗਭਗ 8 ਫੀਸਦੀ ਅਨੁਚਿਤ ਅਤੇ ਗਲਤ ਕੰਟੈਂਟ ਦੀਆਂ ਸ਼ਿਕਾਇਤਾਂ 'ਚੋਂ 22 ਫੀਸਦੀ ਅਤੇ ਡਰਾਉਣ ਜਾਂ ਉਤਪੀੜਨ ਦੇ ਮਾਮਲਿਆਂ 'ਚ ਲਗਭਗ 23 ਫੀਸਦੀ ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੈ।

ਯੂਜ਼ਰਜ਼ ਦੀ ਨਗਨਤਾ ਜਾਂ ਅਸ਼ਲੀਲ ਕੰਟੈਂਟ ਦਿਖਾਉਣ ਦੇ ਦਾਅਵੇ ਵਾਲੀਆਂ ਸ਼ਿਕਾਇਤਾਂ 'ਚੋਂ ਇਕ-ਚੌਥਾਈ ਤੋਂ ਘੱਟ 'ਤੇ ਕਾਰਵਾਈ ਹੋਈ ਹੈ। ਦੱਸ ਦੇਈਏ ਕਿ ਫੇਸਬੁੱਕ ਨੂੰ ਕੁੱਲ 7,193 ਸ਼ਿਕਾਇਤਾਂ ਮਿਲੀਆਂ ਸਨ ਅਤੇ ਇਸ ਵਿਚ ਯੂਜ਼ਰਜ਼ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 1,903 ਮਾਮਲਿਆਂ 'ਚ ਟੂਲ ਉਪਲੱਬਧ ਕਰਵਾਏ ਹਨ।

ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ

3.8 ਕਰੋੜ ਕੰਟੈਂਟ ਵੀ ਹਟਾਇਆ

ਫੇਸਬੁੱਕ ਨੇ ਇਸਤੋਂ ਇਲਾਵਾ ਕਮਿਊਨਿਟੀ ਗਾਈਡਲਾਈਨਜ਼ ਦਾ ਉਲੰਘਣ ਕਰਨ ਵਾਲੇ ਲਗਭਗ 3.8 ਕਰੋੜ ਕੰਟੈਂਟ ਪੀਸ 'ਤੇ 13 ਪਾਲਿਸੀ 'ਚ ਕਾਰਵਾਈ ਕੀਤੀ ਹੈ, ਉਥੇ ਹੀ ਇੰਸਟਾਗ੍ਰਾਮ ਨੇ 12 ਪਾਲਿਸੀ 'ਚ 4.61 ਮਿਲੀਅਨ ਕੰਟੈਂਟ 'ਤੇ ਕਾਰਵਾਈ ਕੀਤੀ ਹੈ।

ਫੇਸਬੁੱਕ ਨੂੰ ਇਨ੍ਹਾਂ ਕੰਟੈਂਟ 'ਚ ਸਪੈਮ ਕੰਟੈਂਟ, ਨਗਨਤਾ ਜਾਂ ਅਸ਼ਲੀਲ ਕੰਟੈਂਟ ਅਤੇ ਹਿੰਸਕ ਤੇ ਗ੍ਰਾਫਿਕ ਕੰਟੈਂਟ ਮਿਲਿਆ ਸੀ। ਉੱਥੇ ਹੀ ਇੰਸਟਾਗ੍ਰਾਮ ਨੇ ਮਾਰਚ 'ਚ ਯੂਜ਼ਰਜ਼ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ 5,936 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੈ। ਇੰਸਟਾਗ੍ਰਾਮ ਨੂੰ ਮਾਰਚ 'ਚ 9,226 ਸ਼ਿਕਾਇਤਾਂ ਮਿਲੀਆਂ ਸਨ।

ਇਹ ਵੀ ਪੜ੍ਹੋ– ਮਾਣਹਾਨੀ ਮਾਮਲੇ 'ਚ ਭਾਰਤੀ-ਅਮਰੀਕੀ ਸਿੱਖ ਅੱਗੇ ਝੁਕੇ ਏਲਨ ਮਸਕ, ਅਦਾ ਕਰਨੇ ਪੈਣਗੇ 10,000 ਡਾਲਰ


author

Rakesh

Content Editor

Related News