ਅਗਲੇ ਮਹੀਨੇ ਬੰਦ ਹੋਣ ਵਾਲਾ ਹੈ ਫੇਸਬੁੱਕ ਦਾ ਇਹ ਪ੍ਰਸਿੱਧ ਐਪ, ਜਾਣੋ ਕਾਰਨ
Monday, Aug 28, 2023 - 04:00 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਆਪਣੇ ਮੈਸੇਂਜਰ ਲਾਈਟ ਐਪ ਨੂੰ ਬੰਦ ਕਰ ਜਾ ਰਿਹਾ ਹੈ। ਮੈਸੇਂਜਰ ਲਾਈਟ ਨੂੰ ਫੇਸਬੁੱਕ ਮੈਸੇਂਜਰ ਦੇ ਲਾਈਟ ਵਰਜ਼ਨ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਮੈਸੇਂਜਰ ਲਾਈਟ, ਯੂਜ਼ਰਜ਼ ਨੂੰ ਘੱਟ ਫੋਨ ਸਪੇਸ ਦੇ ਨਾਲ ਫੇਸਬੁੱਕ 'ਤੇ ਆਪਣੇ ਦੋਸਤਾਂ ਨਾਲ ਚੈਟ ਕਰਨ ਦੀ ਸਹੂਲਤ ਦਿੰਦਾ ਹੈ। ਇਸ ਐਪ ਨੂੰ ਅਗਲੇ ਮਹੀਨੇ ਤੋਂ ਬੰਦ ਕਰ ਦਿੱਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ ਨੂੰ ਫੇਸਬੁੱਕ 'ਤੇ ਚੈਟਿੰਗ ਜਾਰੀ ਰੱਖਣ ਲਈ ਮੈਸੇਂਜਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ– ਭਾਰਤ ਸਣੇ ਦੁਨੀਆ ਭਰ 'ਚ ਲਾਈਵ ਹੋਇਆ Threads ਦਾ ਵੈੱਬ ਵਰਜ਼ਨ, CEO ਨੇ ਦਿੱਤੀ ਜਾਣਕਾਰੀ
ਇਸ ਦਿਨ ਬੰਦ ਹੋ ਜਾਵੇਗਾ Messenger Lite
ਫੇਸਬੁੱਕ ਨੇ ਮੈਸੇਂਜਰ ਲਾਈਟ ਨੂੰ ਪਹਿਲਾਂ ਹੀ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਹੁਣ ਜਿਨ੍ਹਾਂ ਜੋ ਯੂਜ਼ਰਜ਼ ਪਹਿਲਾਂ ਤੋਂ ਇਸ ਐਪ ਨੂੰ ਡਾਊਨਲੋਡ ਕੀਤਾ ਹੋਇਆ ਹੈ ਅਤੇ ਇਸਤੇਮਾਲ ਕਰ ਰਹੇ ਹਨ, ਉਹ 18 ਸਤੰਬਰ ਤੋਂ ਬਾਅਦ ਇਸ ਐਪ ਦੀ ਵਰਤੋਂ ਨਹੀਂ ਕਰ ਸਕਣਗੇ। ਮੈਟਾ ਦੇ ਬੁਲਾਰੇ ਨੇ ਇਕ ਈਮੇਲ 'ਚ ਕਿਹਾ ਕਿ 21 ਅਗਸਤ ਤੋਂ ਐਂਡਰਾਇਡ ਲਈ ਮੈਸੇਂਜਰ ਲਾਈਟ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਮੈਸੇਂਜਰ 'ਤੇ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਲਈ ਮੈਸੇਂਜਰ ਜਾਂ ਐੱਫ.ਬੀ. ਲਾਈਟ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ– ਕੇਰਲ 'ਚ ਖ਼ੁੱਲ੍ਹਿਆ ਭਾਰਤ ਦਾ ਪਹਿਲਾ AI ਸਕੂਲ, ਕੀ ਅਧਿਆਪਕਾਂ ਨੂੰ ਰਿਪਲੇਸ ਕਰ ਦੇਵੇਗਾ ChatGPT?
2016 'ਚ ਲਾਂਚ ਹੋਇਆ ਸੀ ਮੈਸੇਂਜਰ ਲਾਈਟ
ਮੈਟਾ ਨੇ ਸਾਲ 2016 'ਚ ਆਪਣੇ ਮੈਸੇਜਿੰਗ ਐਪ ਲਾਈਟ ਨੂੰ ਪੇਸ਼ ਕੀਤਾ ਸੀ। ਇਹ ਇਕ ਘੱਟ ਪਾਵਰ ਪ੍ਰੋਸੈਸਿੰਗ ਵਾਲੇ ਐਂਡਰਾਇਡ ਡਿਵਾਈਸ 'ਚ ਘੱਟ ਸਪੇਸ ਦੇ ਨਾਲ ਚੈਟਿੰਗ ਦੀ ਸਹੂਲਤ ਦਿੰਦਾ ਹੈ। ਹਾਲਾਂਕਿ, ਐਪ ਦੇ ਨਾਲ ਯੂਜ਼ਰਜ਼ ਨੂੰ ਸੀਮਿਤ ਫੀਚਰਜ਼ ਹੀ ਮਿਲਦੇ ਹਨ। ਦੱਸ ਦੇਈਏ ਕਿ ਮੈਟਾ ਨੇ iOS ਲਈ ਮੈਸੇਂਜਰ ਲਾਈਟ ਲਾਂਚ ਕੀਤਾ ਸੀ ਪਰ ਕੰਪਨੀ ਨੇ ਇਸਨੂੰ 2020 'ਚ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ