WhatsApp ''ਚ ਆਇਆ Messenger Room ਦਾ ਸਪੋਰਟ, ਜਾਣੋ ਇਸਤੇਮਾਲ ਕਰਨ ਦਾ ਤਰੀਕਾ

Tuesday, Aug 04, 2020 - 12:00 AM (IST)

WhatsApp ''ਚ ਆਇਆ Messenger Room ਦਾ ਸਪੋਰਟ, ਜਾਣੋ ਇਸਤੇਮਾਲ ਕਰਨ ਦਾ ਤਰੀਕਾ

ਨਵੀਂ ਦਿੱਲੀ - ਫੇਸਬੁੱਕ ਦਾ ਲਾਂਗ ਟਰਮ ਪਲਾਨ ਹੈ ਕਿ ਮੈਸੇਂਜਰ, ਵਟਸਐਪ ਅਤੇ ਇੰਸਟਾਗ੍ਰਾਮ 'ਤੇ ਕਰਾਸ ਮੈਸੇਜਿੰਗ ਸਰਵਿਸ ਉਪਲੱਬਧ ਕਰਵਾਈ ਜਾਵੇ। ਕੰਪਨੀ ਇਹ ਕੰਮ ਹੌਲੀ-ਹੌਲੀ ਕਰ ਰਹੀ ਹੈ। ਪਹਿਲਾਂ ਆਪਣੇ ਸਾਰੇ ਐਪਸ 'ਚ Facebook ਬ੍ਰਾਂਡਿੰਗ ਅਤੇ ਹੁਣ ਵਟਸਐਪ 'ਚ ਮੈਸੇਂਜਰ ਰੂਮ ਦਾ ਆਪਸ਼ਨ।

WhatsApp 'ਚ ਅਪ ਮੈਸੇਂਜਰ ਰੂਮ ਦਾ ਸ਼ਾਰਟਕਟ ਦਿੱਤਾ ਜਾ ਰਿਹਾ ਹੈ। ਫੇਸਬੁੱਕ ਨੇ ਕੋਰੋਨਾ ਵਾਇਰਸ ਲਾਕਡਾਊਨ 'ਚ ਪਾਪੁਲਰ ਹੋਏ ਜੂਮ ਵੀਡੀਓ ਕਾਨਫਰੰਸ ਨੂੰ ਮਾਤ ਦੇਣ ਲਈ ਮੈਸੇਂਜਰ ਰੂਮ ਲਾਂਚ ਕੀਤਾ ਸੀ। ਹੁਣ ਇਸ ਨੂੰ ਕੰਪਨੀ ਜ਼ੋਰਾਂ ਨਾਲ ਅੱਗੇ ਵਧਾ ਰਹੀ ਹੈ। ਹੁਣ ਇਹ ਤੁਹਾਨੂੰ ਵਟਸਐਪ 'ਚ ਵੀ ਮਿਲੇਗਾ।

ਐਂਡਰਾਇਡ ਸਮਾਰਟਫੋਨਸ 'ਚ ਅਪਡੇਟ ਦੇ ਨਾਲ ਇਹ ਫੀਚਰ ਦਿੱਤਾ ਜਾ ਰਿਹਾ ਹੈ। ਇੱਥੋਂ ਡਾਇਰੈਕਟ ਫੇਸਬੁੱਕ ਮੈਸੇਂਜਰ 'ਤੇ ਜਾਣ ਦਾ ਆਪਸ਼ਨ ਹੈ ਅਤੇ ਲੋਕਾਂ ਨੂੰ ਐਡ ਕਰ ਸਕਦੇ ਹਾਂ। ਵਟਸਐਪ ਵਲੋਂ ਮੈਸੇਂਜਰ ਰੂਮ ਸੈਟਅਪ ਕਰਨ ਲਈ ਤੁਹਾਨੂੰ ਕਿਸੇ ਕਾਨਟੈਕਟ ਦੇ ਚੈਟ 'ਚ ਜਾ ਕੇ ਅਟੈਚਮੈਂਟ ਆਇਕਾਨ ਨੂੰ ਟੈਪ ਕਰਨਾ ਹੈ। ਇੱਥੇ ਹੁਣ ਤੁਹਾਨੂੰ ਡਾਕਿਊਮੈਂਟ ਤੋਂ ਬਾਅਦ ਰੂਮ ਦਾ ਆਇਕਾਨ ਨਜ਼ਰ ਆਵੇਗਾ। ਇਸ ਤੋਂ ਬਾਅਦ ਗੈਲਰੀ, ਆਡੀਓ ਅਤੇ ਕਾਨਟੈਕਟ ਭੇਜਣ ਦੇ ਆਪਸ਼ਨ ਮਿਲਦਾ ਹੈ।

ਮੈਸੇਂਜਰ ਰੂਮ ਸੈਟਅਪ ਕਰਨ ਦਾ ਦੂਜਾ ਤਰੀਕਾ ਕਾਲਸ ਟੈਬ 'ਚ ਜਾ ਕਰ ਦੇਖ ਸਕਦੇ ਹੋ। ਇੱਥੇ ਨਵੀਂ ਕਾਲ ਲਈ ਬਾਕਸ 'ਚ ਇੱਕ ਆਇਕਾਨ ਮਿਲਦਾ ਹੈ ਹੁਣ ਇਸ 'ਤੇ ਮੈਸੇਂਜਰ ਰੂਮ ਦਾ ਆਇਕਾਨ ਦਿੱਤਾ ਗਿਆ ਹੈ। ਮੈਸੇਂਜਰ ਰੂਮ ਦੇ ਆਇਕਾਨ ਨੂੰ ਟੈਪ ਕਰਦੇ ਹੀ ਦਰਅਸਲ ਤੁਹਾਨੂੰ ਫੇਸਬੁੱਕ ਮੈਸਜੇਂਰ ਰੂਮ  ਦੇ ਇੰਟਰਫੇਸ 'ਤੇ ਰੀਡਾਇਰੈਕਟ ਕੀਤਾ ਜਾਂਦਾ ਹੈ। ਇੱਥੋਂ ਤੁਸੀਂ ਰੂਮ 'ਚ ਵੀਡੀਓ ਕਾਲਿੰਗ ਲਈ ਵੱਖ-ਵੱਖ ਲੋਕਾਂ ਨੂੰ ਐਡ ਕਰ ਸਕਦੇ ਹੋ।

ਮੈਸੇਂਜਰ ਰੂਮ ਵਾਟਸਐਪ ਦਾ ਹਿੱਸਾ ਨਹੀਂ ਹੈ, ਇਸ ਲਈ ਇਸ ਰਾਹੀਂ ਕੀਤੀ ਗਈ ਕਾਲਿੰਗ ਐਂਡ ਟੁ ਐਂਡ ਨਹੀਂ ਹੈ। ਇਸ ਨੂੰ ਤੁਸੀਂ ਇੱਕ ਸ਼ਾਰਟਕਟ ਦੀ ਤਰ੍ਹਾਂ ਹੀ ਸਮਝ ਸਕਦੇ ਹੋ ਜਿਸ ਨੂੰ ਕੰਪਨੀ ਨੇ ਵਾਟਸਐਪ 'ਚ ਦਿੱਤਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮੈਸੇਂਜਰ ਰੂਮ ਯੂਜ ਕਰ ਸਕਣ।


author

Inder Prajapati

Content Editor

Related News