ਮਾਇਕ੍ਰੋਸਾਫਟ ਦੇ ਨਾਲ ਮਿਲ ਕੇ ਨਵੀਂ ਤਕਨੀਕ ''ਤੇ ਕੰਮ ਕਰ ਰਹੀ ਹੈ ਮਰਸਡੀਜ਼
Monday, Sep 19, 2016 - 11:46 AM (IST)

ਜਲੰਧਰ-ਮਰਸਡੀਜ਼ ਅਤੇ ਮਾਇਕ੍ਰੋਸਾਫਟ ਨਾਲ ਮਿਲ ਕੇ ਇਕ ਨਵੇਂ ਪ੍ਰੋਜੈਕਟ ''ਤੇ ਕੰਮ ਕਰ ਰਹੀ ਹਨ ਜਿਸ ਦੇ ਤਹਿਤ ਤੁਸੀਂ ਕਾਰ ''ਚ ਸਫਰ ਦੇ ਦੌਰਾਨ ਵੀ ਆਫਿਸ ਦਾ ਕੰਮ ਕਰ ਸਕੋਗੇ ਅਤੇ ਇਸ ਦੇ ਲਈ ਤੁਹਾਨੂੰ ਕਾਰ ਦੇ ਸਟੀਰਿੰਗ ਤੋਂ ਹੱਥ ਵੀ ਨਹੀਂ ਹੱਟਾਉਣਾ ਪਵੇਗਾ। ਮਰਸਡੀਜ਼ ਨੇ ਇਸ ਖਾਸ ਪ੍ਰਾਜੈਕਟ ਨੂੰ ''ਕਾਰ ਆਫਿਸ'' ਦਾ ਨਾਮ ਦਿੱਤਾ ਹੈ।
ਮਾਇਕ੍ਰੋਸਾਫਟ ਦੇ ਨਾਲ ਪਾਰਟਨਰਸ਼ਿਪ ਕਰ ਕੇ ਮਰਸਡੀਜ਼ ਆਪਣੀ ਕਾਰਾਂ ''ਚ ਮਾਇਕ੍ਰੋਸਾਫਟ ਐਕਸਚੇਂਜ਼ ਸਪਾਰਟ, ਵਰਕ ਕੈਲੇਂਡਰ, ਟੂ-ਡੂ ਲਿਸਟ ਅਤੇ ਕਾਂਟੈਕਟਸ ਨੂੰ ਜੋੜਣ ''ਤੇ ਕੰਮ ਕਰ ਰਹੀ ਹੈ। ਜਿਗਵੀਲਜ ਦੀ ਰਿਪੋਰਟ ਦੇ ਮੁਤਾਬਕ ਇਹ ਕਾਰ ਦੇ ਅੰਦਰ ਤੁਹਾਡੇ ਲਈ ਵਰਕਪਲੇਸ ਬਣਾਉਣ ਵਰਗਾ ਨਹੀਂ ਹੈ, ਇਸ ਦੇ ਪਿੱਛੇ ਦਾ ਆਇਡੀਆ ਯਾਤਰਾ ਦੇ ਦੌਰਾਨ ਵੀ ਤੁਹਾਨੂੰ ਜ਼ਿਆਦਾ ਲਾਹੇਵੰਦ ਬਣਾਉਣ ਦਾ ਹੈ। ਇਸ ਆਫਿਸ ਟੈਕਨਾਲੋਜ਼ੀ ''ਚ ਤੁਹਾਡੇ ਅਕਾਉਂਟ ਤੋਂ ਡਾਟਾ ਰਿਟਰੀਵ ਕੀਤਾ ਜਾਵੇਗਾ। ਇਸ ਡਾਟਾ ਦੇ ਆਧਾਰ ''ਤੇ ਤੁਹਾਨੂੰ ਜਰੂਰੀ ਕਾਲ ਅਤੇ ਜਰੂਰੀ ਯਾਤਰਾਵਾਂ ਦਾ ਸੁਝਾਅ ਦਿੱਤਾ ਜਾਵੇਗਾ। ਰਿਪੋਰਟ ਦੇ ਮੁਤਾਬਕ ਇਹ ਟੈਕਨਾਲੋਜ਼ੀ 2017 ਦੇ ਵਿਚਕਾਰ ''ਚ ਪਹਿਲੀ ਵਾਰ ਸਾਹਮਣੇ ਆ ਸਕਦੀ ਹੈ।