CES 2020: Mercedes ਨੇ ਦਿਖਾਈ ਬਿਨਾਂ ਸਟੇਅਰਿੰਗ ਵ੍ਹੀਲ ਦੇ ਚੱਲਣ ਵਾਲੀ ਕੰਸੈਪਟ ਕਾਰ

01/09/2020 11:22:41 AM

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (CES 2020) 7 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਅਮਰੀਕਾ ਦੇ ਨੇਵਾਦਾ ਸੂਬੇ 'ਚ ਸਥਿਤ ਲਾਸ ਵੇਗਾਸ ਕਨਵੈਨਸ਼ਨ ਸੈਂਟਰ 'ਚ ਜਾਰੀ ਹੈ। ਈਵੈਂਟ ਵਿਚ ਪ੍ਰਦੂਸ਼ਿਤ ਹਵਾ ਨੂੰ ਸਾਫ ਕਰਨ ਵਾਲੇ ਮਾਸਕ ਤੇ ਬੱਚਿਆਂ ਨੂੰ ਝੂਲਾ ਝੁਲਾਉਣ ਵਾਲੇ mamaRoo ਉਤਪਾਦ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਥੇ ਹੀ ਮਰਸੀਡੀਜ਼ ਨੇ ਵੀ ਬਿਨਾਂ ਸਟੇਅਰਿੰਗ ਵ੍ਹੀਲ ਦੇ ਚੱਲਣ ਵਾਲੀ ਕਾਰ ਦਿਖਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

PunjabKesari

ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਨੇ ਨਵੀਂ ਕੰਸੈਪਟ ਇਲੈਕਟ੍ਰਿਕ ਕਾਰ ਇਸ ਈਵੈਂਟ ਵਿਚ ਸ਼ੋਅਕੇਸ ਕੀਤੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਚ ਸਟੇਅਰਿੰਗ ਵ੍ਹੀਲ ਹੀ ਨਹੀਂ ਹੈ। ਫਰੰਟ 'ਚ ਦਿੱਤੀਆਂ ਗਈਆਂ ਦੋਵਾਂ ਸੀਟਾਂ ਦਰਮਿਆਨ ਇਕ ਕੰਟਰੋਲਰ ਲੱਗਾ ਹੈ, ਜੋ ਸਟੇਅਰਿੰਗ ਵ੍ਹੀਲ ਦਾ ਕੰਮ ਕਰਦਾ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਕਾਰ 'ਅਵਤਾਰ' ਫਿਲਮ ਤੋਂ ਪ੍ਰੇਰਿਤ ਹੈ। ਇਸੇ ਲਈ ਇਸ ਦਾ ਨਾਂ ਵੀ Mercedes-Benz AVTR ਰੱਖਿਆ ਗਿਆ ਹੈ।

PunjabKesari


Related News