ਮਰਸੀਡੀਜ਼ ਨੇ ਭਾਰਤ ''ਚ ਲਾਂਚ ਕੀਤੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਮਿੰਟਾਂ ''ਚ ਹੋਵੇਗੀ ਫੁਲ ਚਾਰਜ
Friday, Jul 19, 2024 - 12:38 AM (IST)
ਆਟੋ ਡੈਸਕ- ਮਰਸੀਡੀਜ਼-ਬੈਂਜ਼ ਇੰਡੀਆ ਨੇ ਈ.ਕਿਊ.ਬੀ. ਇਲੈਟ੍ਰਿਕ ਐੱਸ.ਯੂ.ਵੀ. ਨੂੰ 70.90 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਸ ਵਿਚ ਕਈ ਅਪਡੇਟਸ ਕੀਤੇ ਗਏ ਹਨ। ਐਕਸਟੀਰੀਅਰ 'ਚ ਨਵਾਂ ਗਰਿੱਲ ਪੈਨਲ, ਸੁਧਾਰ ਹੋਏ ਬੰਪਰ, ਚੌੜੇ ਐੱਲ.ਈ.ਡੀ. ਟੇਲ ਲੈਂਪ ਦਿੱਤੇ ਗਏ ਹਨ। ਇੰਟੀਰੀਅਰ ਫੀਚਰਜ਼ ਦੀ ਗੱਲ ਕਰੀਏ ਤਾਂ ਈ.ਕਿਊ.ਬੀ. ਫੇਸਲਿਫਟ 'ਚ ਨਵਾਂ ਐੱਮ.ਬੀ.ਯੂ.ਐਕਸ. ਇੰਫੋਟੇਨਮੈਂਟ ਇੰਟਰਫੇਸ, ਡਾਲਬੀ ਐਟਮਾਸ ਦੇ ਨਾਲ ਇਕ ਬਰਮਸਟਰ ਸਾਊਂਡ ਸਿਸਟਮ, ਡਿਊਲ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਇਕ 360 ਡਿਗਰੀ ਕੈਮਰਾ, ਏ.ਡੀ.ਏ.ਐੱਸ. ਲੈਵਲ 2 ਫੰਕਸ਼ਨ,19-ਇੰਚ ਏ.ਐੱਮ.ਜੀ. ਅਲੌਏ ਵ੍ਹੀਲ ਅਤੇ 7 ਏਅਰਬੈਗ ਦਿੱਤੇ ਗਏ ਹਨ। ਇਹ ਅਪਡੇਟਿਡ ਮਾਡਲ 5-ਸੀਟ ਅਤੇ 7-ਸੀਟ ਕੰਫੀਗ੍ਰੇਸ਼ਨ 'ਚ ਆਏਗਾ, ਜਦੋਂਕਿ ਪ੍ਰੀ-ਫੇਸਲਿਫਟ ਮਾਡਲ 7-ਸੀਟ ਕੰਫੀਗ੍ਰੇਸ਼ਨ 'ਚ ਉਪਲੱਬਧ ਸੀ।
ਬੈਟਰੀ ਪੈਕ ਅਤੇ ਰੇਂਜ
ਮਰਸੀਡੀਜ਼ ਈ.ਕਿਊ.ਬੀ. ਫੇਸਲਿਫਟ ਨੂੰ 2 ਟ੍ਰਿਮ 'ਚ ਪੇਸ਼ ਕਰ ਰਹੀ ਹੈ। ਪਹਿਲਾ EQB 250+ 70.5kWh ਬੈਟਰੀ ਦੇ ਨਾਲ ਜਿਸ ਵਿਚ ਫਰੰਟ 'ਚ ਸਿੰਗਲ ਇਲੈਕਟ੍ਰਿਕ ਮੋਟਰ ਲੱਗੀ ਹੈ, ਜੋ 190hp ਅਤੇ 385Nm ਟਾਰਕ ਪੈਦਾ ਕਰਦੀ ਹੈ। ਦੂਜਾ EQB 350 4Matic ਜਿਸ ਵਿਚ ਆਲ-ਵ੍ਹੀਲ ਦੇ ਨਾਲ ਡਿਊਲ-ਮੋਟਰ ਸੈੱਟਅਪ ਦਿੱਤਾ ਹੈ। ਇਹ ਸਾਂਝੇ ਰੂਪ ਨਾਲ 292hp ਅਤੇ 520Nm ਟਾਰਕ ਪੈਦਾ ਕਰਦਾ ਹੈ। EQB 350 4Matic ਨਾਲ ਤੁਹਾਨੂੰ 6.2 ਸਕਿੰਟਾਂ 'ਚ 0-100kph ਦੀ ਰਫਤਾਰ ਮਿਲੇਗੀ।
ਚਾਰਜਿੰਗ ਦੀ ਗੱਲ ਕਰੀਏ ਤਾਂ ਡੀਸੀ ਫਾਸਟ ਚਾਰਜਰ ਨਾਲ ਈ.ਕਿਊ.ਬੀ. ਫੇਸਲਿਫਟ ਦੀ ਬੈਟਰੀ ਨੂੰ 32-35 ਮਿੰਟਾਂ 'ਚ 10 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ 350 4 ਮੈਟਿਕ ਟ੍ਰਿਮ ਨੂੰ 11kW AC ਚਾਰਜਰ ਨਾਲ ਪੂਰੀ ਤਰ੍ਹਾਂ ਚਾਰਜ ਕਰਨ 'ਚ ਲਗਭਗ 6 ਘੰਟੇ, 45 ਮਿੰਟਾਂ ਦਾ ਮਾਂ ਲੱਗੇਗਾ।