ਮਰਸਡੀਜ਼ ਨੇ ਲਾਂਚ ਕੀਤੀ ਏ. ਐੱਮ. ਜੀ. ਈ 53 ਕੈਬਰੀਓਲੇਟ, ਵਿਕਰੀ ਦਾ ਬਣਾਇਆ ਰਿਕਾਰਡ
Saturday, Jan 07, 2023 - 05:40 PM (IST)
ਆਟੋ ਡੈਸਕ– ਮਰਸਡੀਜ਼-ਬੈਂਜ ਨੇ ਭਾਰਤ ’ਚ 2023 ਦੀ ਪਹਿਲੀ ਵੱਡੀ ਲਾਂਚਿੰਗ ਕਰ ਦਿੱਤੀ ਹੈ। ਕੰਪਨੀ ਨੇ ਇਸ ਨਵੀਂ ਕਾਰ ਨੂੰ ਮਰਸਡੀਜ਼-ਏ. ਐੱਮ. ਜੀ. ਈ. 53 4ਮੈਟਿਕ+ ਕੈਬਰੀਓਲੇਟ ਦੇ ਨਾਂ ਨਾਲ ਪੇਸ਼ ਕੀਤਾ ਹੈ ਅਤੇ ਇਸ ਦੀ ਐਕਸ-ਸ਼ੋਅਰੂਮ ਕੀਮਤ 1 ਕਰੋੜ 30 ਲੱਖ ਰੁਪਏ ਰੱਖੀ ਗਈ ਹੈ।
ਮਰਸਡੀਜ਼-ਬੈਂਜ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸੰਤੋਸ਼ ਅਈਅਰ ਨੇ ਜਗਬਾਣੀ ਨਾਲ ਖਾਸ ਗੱਲਬਾਤ ’ਚ ਦੱਸਿਆ ਕਿ ਮਰਸਡੀਜ਼-ਬੈਂਜ ਇੰਡੀਆ ਨੇ 2022 ’ਚ ਦੇਸ਼ ’ਚ 15,822 ਇਕਾਈਆਂ ਦੀ ਵਿਕਰੀ ਕੀਤੀ ਹੈ, ਜਦ ਕਿ 2021 ’ਚ ਇਹ ਅੰਕੜਾ 11,242 ਇਕਾਈਆਂ ਦਾ ਸੀ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ 41 ਫੀਸਦੀ ਦੀ ਗ੍ਰੋਥ ਦਰਜ ਕਰ ਕੇ ਵਿਕਰੀ ਦਾ ਰਿਕਾਰਡ ਬਣਾਇਆ ਹੈ ਅਤੇ ਇਹ ਮਰਸਡੀਜ਼ ਦੀ ਹੁਣ ਤੱਕ ਦੀ ਬੈਸਟ ਗ੍ਰੋਥ ਹੈ। ਸਾਲ 2022 ’ਚ ਸੀ-ਕਲਾਸ, ਈ-ਕਲਾਸ, ਐੱਸ-ਕਲਾਸ ਲਿਮੋਜ਼ਿਨ, ਜੀ. ਐੱਲ. ਏ., ਜੀ. ਐੱਲ, ਸੀ., ਜੀ. ਐੱਲ. ਈ. ਐਕਸ. ਯੂ. ਵੀ. ਨੂੰ ਵਧਿਆ ਰਿਸਪੌਂਸ ਮਿਲਿਆ ਹੈ।
ਇਹ ਵੀ ਪੜ੍ਹੋ– ਇਸ ਸਾਲ ਭਾਰਤੀ ਬਾਜ਼ਾਰ 'ਚ 10 ਨਵੇਂ ਮਾਡਲ ਪੇਸ਼ ਕਰੇਗੀ ਮਰਸਡੀਜ਼-ਬੈਂਜ਼
ਇਹ ਵੀ ਪੜ੍ਹੋ– WhatsApp ਨੇ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਹੁਣ ਬਿਨਾਂ ਇੰਟਰਨੈੱਟ ਦੇ ਵੀ ਭੇਜ ਸਕੋਗੇ ਮੈਸੇਜ, ਜਾਣੋ ਕਿਵੇਂ
ਨਵੀਂ ਈ53 4ਮੈਟਿਕ+ ਕੈਬਰੀਓਲੇਟ 3.0 ਲਿਟਰ, 6 ਸਿਲੰਡਰ ਟਰਬੋ ਪੈਟਰੋਲ ਇੰਜਣ ਵਲੋਂ ਸੰਚਾਲਿਤ ਹੋਵੇਗੀ, ਜੋ 435 ਬੀ. ਐੱਚ. ਪੀ. ਦੀ ਪਾਵਰ ਅਤੇ 520 ਐੱਨ. ਐੱਮ. ਦਾ ਟਾਰਕ ਜੇਨਰੇਟ ਕਰਨ ’ਚ ਸਮਰੱਥ ਹੋਵੇਗਾ। ਇਸ ’ਚ ਤੁਹਾਨੂੰ 9-ਸਪੀਡ ਆਟੋਮੈਟਿਕ ਗੀਅਰਬਾਕਸ ਵੀ ਮਿਲਣ ਵਾਲਾ ਹੈ। ਇਸ ਦੀ ਸਪੀਡ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਸਿਰਫ 4.5 ਸਕਿੰਟ ’ਚ ਇਹ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰ ਸਕਦੀ ਹੈ ਅਤੇ ਇਸ ਦੀ ਟੌਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ।
ਇਹ ਵੀ ਪੜ੍ਹੋ– Apple Watch ਨੇ ਬਚਾਈ 16 ਸਾਲਾ ਮੁੰਡੇ ਦੀ ਜਾਨ, ਵਰਦਾਨ ਸਾਬਿਤ ਹੋਇਆ ਇਹ ਫੀਚਰ