ਵੱਡੀ ਤਿਆਰੀ ’ਚ ਮਰਸਡੀਜ਼ ਬੈਂਜ਼: 2022 ਤਕ ਆਪਣੇ ਸਾਰੇ ਮਾਡਲਾਂ ਦੇ ਇਲੈਕਟ੍ਰਿਕ ਵਰਜ਼ਨ ਲਿਆਏਗੀ

Thursday, Jul 22, 2021 - 06:03 PM (IST)

ਵੱਡੀ ਤਿਆਰੀ ’ਚ ਮਰਸਡੀਜ਼ ਬੈਂਜ਼: 2022 ਤਕ ਆਪਣੇ ਸਾਰੇ ਮਾਡਲਾਂ ਦੇ ਇਲੈਕਟ੍ਰਿਕ ਵਰਜ਼ਨ ਲਿਆਏਗੀ

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਵੱਡਾ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਸਾਲ 2022 ਤਕ ਆਪਣੇ ਸਾਰੇ ਸੈਗਮੈਂਟ ਦੇ ਮਾਡਲਾਂ ਨੂੰ ਆਲ ਇਲੈਕਟ੍ਰਿਕ ਕਰ ਦੇਵੇਗੀ। ਜਾਣਕਾਰੀ ਮੁਤਾਬਕ, ਕੰਪਨੀ ਆਪਣੇ ਸਾਰੇ ਵਾਹਨਾਂ ਨੂੰ ਬੈਟਰੀ ਇਲੈਕਟ੍ਰਿਕ ਵ੍ਹੀਕਲਸ (BEV) ’ਚ ਤਬਦੀਲ ਕਰਨ ਵਾਲੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਵਾਹਨਾਂ ਨੂੰ ਮਰਸਡੀਜ਼ ਨੇ ਆਪਣੇ ਨਵੇਂ ਆਰਕੀਟੈਕਚਰ ’ਤੇ ਬਣਾਇਆ ਹੈ ਉਨ੍ਹਾਂ ਨੂੰ ਸਾਲ 2025 ਤਕ ਇਲੈਕਟ੍ਰਿਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਰਸਡੀਜ਼ ਬੈਂਜ਼ ਸਾਲ 2025 ਤਕ ਤਿੰਨ ਨਵੇਂ ਇਲੈਕਟ੍ਰਿਕ ਓਨਲੀ ਆਰਕੀਟੇਕਚਰ ਵੀ ਲਾਂਚ ਕਰੇਗੀ। ਦੱਸ ਦੇਈਏ ਕਿ ਕੰਪਨੀ ਇਲੈਕਟ੍ਰਿਕ ਫਰਸਟ ਤੋਂ ਇਲੈਕਟ੍ਰਿਕ ਓਨਲੀ ’ਤੇ ਸ਼ਿਫਟਿੰਗ ਕਰਨ ਵਾਲੀ ਹੈ। 

ਇਸ ਦੇ ਨਾਲ ਹੀ ਮਰਸਡੀਜ਼ ਬੈਂਜ਼ ਦੁਨੀਆ ਭਰ ’ਚ 5,30,000 ਚਾਰਜਿੰਗ ਪੁਆਇੰਟ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਬੈਟਰੀ ਇਲੈਕਟ੍ਰਿਕ ਵ੍ਹੀਕਲਸ ’ਤੇ ਸਾਲ 2022 ਤੋਂ 2030 ਤਕ ਕੰਪਨੀ 40 ਬਿਲੀਅਨ ਯੂਰੋ ਦਾ ਨਿਵੇਸ਼ ਕਰਨ ਵਾਲੀ ਹੈ। ਮਰਸਡੀਜ਼ ਬੈਂਜ਼ ਸਾਲ 2025 ਤਕ ਤਿੰਨ ਨਵੇਂ ਇਲੈਕਟ੍ਰਿਕ ਓਨਲੀ ਆਰਕੀਟੇਕਚਰ ਵੀ ਲਾਂਚ ਕਰੇਗੀ। ਦੱਸ ਦੇਈਏ ਕਿ ਕੰਪਨੀ ਇਲੈਕਟ੍ਰਿਕ ਫਰਸਟ ਤੋਂ ਇਲੈਕਟ੍ਰਿਕ ਓਨਲੀ ’ਤੇ ਸ਼ਿਫਟਿੰਗ ਕਰਨ ਵਾਲੀ ਹੈ। 

ਨੋਟ: ਮਰਸਡੀਜ਼ ਬੈਂਜ਼ ਵਲੋਂ ਚੁੱਕੇ ਗਏ ਇਸ ਕਦਮ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ।


author

Rakesh

Content Editor

Related News