ਮਰਸਿਡੀਜ਼ ਅਗਲੇ ਮਹੀਨੇ ਭਾਰਤ ''ਚ ਲਾਂਚ ਕਰੇਗੀ GLE 450 AMG
Saturday, Dec 26, 2015 - 08:38 PM (IST)
ਜਲੰਧਰ— ਇਸ ਸਾਲ ਭਾਰਤ ''ਚ ਆਪਣੀਆਂ 15 ਕਾਰਾਂ ਲਾਂਚ ਕਰਨ ਤੋਂ ਬਾਅਦ ਹੁਣ ਰਸਿਡੀਜ਼ ਬੈਂਜ ਅਗਲੇ ਸਾਲ ਦੀ ਸ਼ੁਰੂਆਤ ''ਚ ਇਕ ਨਵੀਂ ਕਾਰ ਭਾਰਤ ''ਚ ਲਾਂਚ ਕਰਨ ਵਾਲੀ ਹੈ। ਮਰਸਿਡੀਜ਼ ਬੇਂਜ ਜਨਵਰੀ ''ਚ GLE 450 AMG ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਦੀ GLE SUV ਦੀ ਤਰ੍ਹਾਂ GLE ਕੂਪੇ ਸਪੋਰਟੀਅਰ ਹੈ।
ਮਰਸਿਡੀਜ਼ ਬੇਂਜ GLE 450 AMG ਦੇ ਅਗਲੇ ਪਾਸੇ ਐੱਲ.ਈ.ਡੀ. ਲਾਈਟਸ ਹੋਣਗੀਆਂ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਅੱਗੇ ਤੋਂ ਪਿੱਛੇ ਤਕ ਮਰਸਿਡੀਜ਼ ਦੀ ਐੱਸ-ਕਲਾਸ ਦੀ ਯਾਦ ਦਿਵਾਉਂਦੀ ਹੈ। ਫਰੰਟ ਅਤੇ ਰੀਅਰ ''ਤੇ ਕ੍ਰੋਮ ਦੇ ਨਾਲ ਡਿਊਲ ਐਗਜਾਸਟ ਸਿਸਟਮ ਅਤੇ 21 ਇੰਚ ਵ੍ਹੀਲਸ ਦਿੱਤੇ ਗਏ ਹੋਣਗੇ। GLE 450 AMG ਦੇ ਅੰਦਰ ਸਟੈਂਡਰਡ ਫੀਚਰਸ ਹੋਣਗੇ ਜਿਸ ਵਿਚ ਲੈਦਰ ਸਪੋਰਟਸ ਸਟੈਅਰਿੰਗ ਵ੍ਵੀਲ, ਸਪੋਰਟ ਸੀਟਸ ਅਤੇ ਲੇਟੈਸਟ COMAND ਇੰਫੋਟੇਨਮੈਂਟ ਸਿਸਟਮ ਹੋਵੇਗਾ।
ਇੰਜਣ ਦੀ ਗੱਲ ਕਰੀਏ ਤਾਂ GLE 450 AMG ''ਚ 3.0 ਲੀਟਰ ਦਾ ਵੀ6 ਪੈਟਰੋਲ ਇੰਜਣ 362 ਬੀ.ਐੱਚ.ਪੀ. ਅਤੇ 53 ਕੇ.ਜੀ.ਐਮ. ਦਾ ਟਾਕਰ ਪੈਦਾ ਕਰੇਗਾ। ਇਹ ਲਗਜ਼ਰੀ ਵ੍ਹੀਕਲ 5.7 ਸੈਕਿੰਡ ''ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲਵੇਗਾ। ਨੋ ਸਪੀਡ ਆਟੋਮੈਟਿਕ ਗਿਅਰ ਬਾਕਸ 4 ਡਰਾਈਵਿੰਗ ਮੋਡਸ ਦੇ ਨਾਲ ਕੰਮ ਕਰਨ ''ਚ ਸਮਰਥ ਹੋਵੇਗਾ ਜਿਸ ਨਾਲ GLE 450 AMG ਕੰਫਰਟ, ਸਲਿਪਰੀ, ਸਪੋਰਟ ਅਤੇ ਸਪੋਰਟ+ਮੋਡ ''ਚ ਦੌੜ ਸਕੇਗੀ।
ਬੀ.ਐਮ.ਡਬਲਿਊ ਐਕਸ6 ਨੂੰ ਟੱਕਰ ਦੇਣ ਵਾਲੀ ਇਸ ਲਗਜ਼ਰੀ ਕਾਰ ਦੀ ਕੀਮਤ 1 ਕਰੋੜ ਰੁਪਏ ਦੇ ਕਰੀਬ ਹੋਵੇਗੀ। ਰਿਪੋਰਟ ਮੁਤਾਬਕ ਮਰਸਿਡੀਜ਼ ਬੈਂਜ GLE 450 AMG 12 ਜਨਵਰੀ ਨੂੰ ਲਾਂਚ ਹੋ ਸਕਦੀ ਹੈ।
