50ਵੀਂ ਵਰ੍ਹੇਗੰਢ ''ਤੇ ਮਰਸਡੀਜ਼-ਏ. ਐੱਮ. ਜੀ. ਦਾ ਖਾਸ ਤੋਹਫਾ

Tuesday, Sep 06, 2016 - 09:41 AM (IST)

50ਵੀਂ ਵਰ੍ਹੇਗੰਢ ''ਤੇ ਮਰਸਡੀਜ਼-ਏ. ਐੱਮ. ਜੀ. ਦਾ ਖਾਸ ਤੋਹਫਾ
ਜਲੰਧਰ : ਮਰਸਡੀਜ਼-ਏ. ਐੱਮ. ਜੀ. ਜਿਸ ਨੂੰ ਆਮ ਤੌਰ ਉੱਤੇ ਏ. ਐੱਮ. ਜੀ. ਵੀ ਕਿਹਾ ਜਾਂਦਾ ਹੈ, ਮਰਸਡੀਜ਼ ਬੈਂਜ਼ ਦੀ ਹਾਈ ਪ੍ਰਫਾਰਮੈਂਸ ਡਿਵੀਜ਼ਨ ਹੈ। ਇਸ ਦੀ ਸ਼ੁਰੂਆਤ 1967 ਵਿਚ ਹੋਈ ਸੀ ਅਤੇ ਆਉਣ ਵਾਲਾ ਸਾਲ (2017) ਬਹੁਤ ਹੀ ਮਹੱਤਵਪੂਰਣ ਹੈ ਕਿਉਂਕਿ ਏ. ਐੱਮ. ਜੀ. ਦੇ 50 ਸਾਲ ਪੂਰੇ ਹੋਣ ਵਾਲੇ ਹਨ। ਏ. ਐੱਮ. ਜੀ. ਦੀ 50ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣ ਲਈ ਕੰਪਨੀ ਨੇ ਖਾਸ ਪਲਾਨ ਬਣਾ ਰੱਖਿਆ ਹੈ। ਰਿਪੋਟਰਸ ਦੀ ਮੰਨੀਏ ਤਾਂ ਏ. ਐੱਮ. ਜੀ. ਬਿਨਾਂ ਕਿਸੇ ਨੂੰ ਦੱਸੇ ਮਿਡ-ਇੰਜਣ ਹਾਈਪਰ ਕਾਰ ''ਤੇ ਕੰਮ ਕਰ ਰਹੀ ਹੈ ਜਿਸ ਨੂੰ ਅਗਲੇ ਸਾਲ ਪੇਸ਼ ਕੀਤਾ ਜਾਵੇਗਾ। ਫਿਲਹਾਲ ਇਸ ਦੇ ਨਾਂ ਦੇ ਬਾਰੇ ਵਿਚ ਕੋਈ ਖਾਸ ਜਾਣਕਾਰੀ ਨਹੀਂ ਹੈ।

1,000 ਬੀ. ਐੱਚ. ਪੀ. ਦੀ ਤਾਕਤ
ਨਿਊਜ਼ ਰਿਪੋਰਟਸ ਦੀ ਮੰਨੀਏ ਤਾਂ ਇਸ ਹਾਈਪਰ ਕਾਰ ਵਿਚ ਲੱਗਾ ਇੰਜਣ 1,000 ਬੀ. ਐੱਚ. ਪੀ. ਦੀ ਤਾਕਤ ਪੈਦਾ ਕਰੇਗਾ। ਇਸ ਦੇ ਨਾਲ ਇਲੈਕਟ੍ਰਿਕ ਮੋਟਰਾਂ ਫ੍ਰੰਟ ਵ੍ਹੀਲਸ ਨੂੰ ਰਫ਼ਤਾਰ ਦੇਣ ਵਿਚ ਮਦਦ ਕਰਨਗੀਆਂ, ਜਦਕਿ ਆਈ. ਸੀ. ਇੰਜਣ ਇਲੈਕਟ੍ਰਿਕ ਮੋਟਰ ਦੀ ਪਾਵਰ ਨੂੰ ਰਿਅਰ ਵ੍ਹੀਲਸ ਤੱਕ ਵੀ ਪਹੁੰਚਾਏਗਾ।

ਇਸ ਹਾਈਪਰ ਕਾਰ ਦੀਆਂ ਖਾਸ ਗੱਲਾਂ 
ਮਰਸਡੀਜ਼-ਏ. ਐੱਮ. ਜੀ. ਦੀ ਇਸ ਹਾਈਪਰ ਕਾਰ ਵਿਚ 1:1 ਸੈਟਅਪ ਹੋਵੇਗਾ ਜਿਸ ਦੇ ਨਾਲ 1 ਕਿਲੋਗ੍ਰਾਮ ਵਿਚ 1,000 ਬੀ. ਐੱਚ. ਪੀ. ਦੀ ਪਾਵਰ ਮਿਲੇਗੀ ਅਤੇ ਅਜਿਹੀ ਉਮੀਦ ਹੈ ਕਿ ਇਸ ਕਾਰ ਦਾ ਭਾਰ 1,000 ਕਿਲੋਗ੍ਰਾਮ ਹੋਵੇਗਾ। ਇਸ ਨੂੰ ਬਣਾਉਣ ਲਈ ਕਾਰਬਨ ਫਾਈਬਰ ਜਿਹੇ ਮੈਟੀਰੀਅਲ ਦਾ ਪ੍ਰਯੋਗ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਇਸ ਵਿਚ ਮੈਕਲਾਰੇਨ ਦੀ ਰੋਡ ਲੀਗਲ ਕਾਰਾਂ ਦੀ ਤਰ੍ਹਾਂ ਕਾਰਬਨ ਟਬ ਹੋਵੇਗਾ। ਇਸ ਨੂੰ ਲਿਮਟਿਡ ਗਿਣਤੀ ਵਿਚ ਹੀ ਬਣਾਇਆ ਜਾਵੇਗਾ ਜਿਸ ਵਿਚ ਕੂਪੇ ਅਤੇ ਕਨਵਰਟੇਬਲ ਵੇਰੀਅੰਟਸ ਸ਼ਾਮਿਲ ਹੋਣਗੇ। ਹਾਲਾਂਕਿ ਇਸ ਬਾਰੇ ਵਿਚ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਹੈ ਲੇਕਿਨ ਅਜਿਹਾ ਹੋ ਸਕਦਾ ਹੈ ਕਿ ਕੰਪਨੀ 50ਵੀਂ ਵਰ੍ਹੇਗੰਢ ਉੱਤੇ ਇਸ ਦੇ ਸਿਰਫ 50 ਯੂਨਿਟਸ ਹੀ ਵਿਕਰੀ ਲਈ ਪੇਸ਼ ਕਰੇ।

Related News