Mercedes ਨੇ ਭਾਰਤ 'ਚ ਲਾਂਚ ਕੀਤੀ 1.20 ਕਰੋੜ ਰੁਪਏ ਦੀ ਕਾਰ, ਜਾਣੋ ਖੂਬੀਆਂ

09/23/2020 5:33:02 PM

ਆਟੋ ਡੈਸਕ- ਆਪਣੀਆਂ ਲਗਜ਼ਰੀ ਕਾਰਾਂ ਨੂੰ ਲੈ ਕੇ ਦੁਨੀਆ ਭਰ 'ਚ ਮਸ਼ਹੂਰ ਹੋਈ ਕੰਪਨੀ ਮਰਸੀਡੀਜ਼ ਨੇ ਆਪਣੀ AMG GLE 53 Coupe 4Matic+ ਕਾਰ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ 1.20 ਕਰੋੜ ਰੁਪਏ ਐਕਸ ਸ਼ੋਅਰੂਮ ਦੀ ਕੀਮਤ 'ਤੇ ਲਿਆਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਸੈਕਿੰਡ ਜਨਰੇਸ਼ਨ GLE 53 Coupe ਨੂੰ ਖ਼ਾਸ ਤੌਰ 'ਤੇ ਫਰਸਟ ਜਨਰੇਸ਼ਨ GLE 43 Coupe ਦੀ ਰਿਪਲੇਸਮੈਂਟ ਦੇ ਤੌਰ 'ਚੇ ਲਿਆਇਆ ਗਿਆ ਹੈ। ਇਸ ਨੂੰ ਭਾਰਤੀ ਬਾਜ਼ਾਰ 'ਚ 8 ਰੰਗਾਂ 'ਚ ਉਪਲੱਬਧ ਕੀਤਾ ਜਾਵੇਗਾ। ਮਰਸੀਡੀਜ਼ ਦਾ ਦਾਅਵਾ ਹੈ ਕਿ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ 5.3 ਸਕਿੰਟਾਂ 'ਚ ਫੜਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕੋਲੀਮੀਟਰ ਪ੍ਰਤੀ ਘੰਟਾ ਹੈ। 

PunjabKesari

ਇੰਜਣ
ਇਸ ਕਾਰ 'ਚ ਮਾਈਲਡ ਹਾਈਬ੍ਰਡ 3.0 ਲੀਟਰ ਦਾ ਟਵਿਨ ਟਰਬੋ, ਇਨ ਲਾਈਨ, 6 ਸਿਲੰਡਰ ਪੈਟਰੋਲ ਇੰਜਣ ਲੱਗਾ ਹੈ ਜੋ 435 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਇਸ ਇੰਜਣ ਨੂੰ 48ਵੀ ਮਾਈਲਡ ਹਾਈਬ੍ਰਿਡ ਸਿਸਟਮ ਨਾਲ ਜੋੜਿਆ ਗਿਆ ਹੈ ਜੋ ਕਿ ਲੋੜ ਲੈਣ 'ਤੇ 22 ਐੱਚ.ਪੀ. ਦੀ ਪਾਵਰ ਅਲੱਗ ਤੋਂ ਆਫਰ ਕਰਦਾ ਹੈ। ਇਹ ਇੰਜਣ ਆਲ ਵ੍ਹੀਲ ਡਰਾਈਵ ਸਿਸਟਮ ਨਾਲ ਲੈਸ ਹੈ ਯਾਨੀ ਇਹ ਚਾਰੋਂ ਪਹੀਆਂ ਨੂੰ ਇਕੱਠੇ ਪਾਵਰਡਿਸਟ੍ਰਿਬਿਊਟ ਕਰਦਾ ਹੈ ਅਤੇ ਇਸ ਨੂੰ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

ਪਹਿਲਾਂ ਨਾਲੋਂ ਲੰਬੀ ਬਣਾਈ ਗਈ ਇਹ ਕਾਰ
ਮਰਸੀਡੀਜ਼ ਨੇ ਆਲ ਨਿਊ GLE Coupe ਨੂੰ ਇਸ ਦੇ ਮੌਜੂਦ ਮਾਡਲ ਤੋਂ 20 ਐੱਮ.ਐੱਮ. ਲੰਬੀ ਬਣਾਇਆ ਗਿਆ ਹੈ। ਕਾਰ ਦੇ ਬੀ-ਪਿਲੱਰ 'ਤੇ ਤੁਹਾਨੂੰ ਇਸ ਵਾਰ ਫਲੋਇੰਗ, ਕੂਪ ਲਾਈਕ ਰੂਫਲਾਈਨ ਵੇਖਣ ਨੂੰ ਮਿਲੇਗੀ, ਉਥੇ ਹੀ ਕਾਰ ਦੇ ਰੀਅਰ 'ਚ ਇੰਟੀਗ੍ਰੇਟ ਸਪਾਇਲਰ ਫਿਟ ਕੀਤਾ ਗਿਆ ਹੈ। ਇਸ ਵਿਚ 21 ਇੰਚ ਦੇ ਵੱਡੇ ਅਲੌਏ ਵ੍ਹੀਲਜ਼ ਦਿੱਤੀ ਗਏ ਹਨ ਅਤੇ ਖ਼ਾਸ ਏ.ਐੱਮ.ਜੀ. ਐਗਜਾਸਟ ਇਸ ਵਿਚ ਲੱਗਾ ਹੈ। 

PunjabKesari

ਡਿਊਲ 12.3 ਇੰਚ ਦੀ ਡਿਸਪਲੇਅ
ਇਸ ਕਾਰ ਦੀ ਖ਼ਾਸੀਅਤ ਹੈ ਕਿ ਇਸ ਵਿਚ ਕੰਪਨੀ ਨੇ ਡਿਊਲ 12.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਵਿਚ ਇਕ ਇੰਫੋਟੇਨਮੈਂਟ ਲਈ ਹੈ, ਉਥੇ ਹੀ ਦੂਜੀ ਡਿਸਪਲੇਅ ਇੰਸਟਰੂਮੈਂਟ ਕਲੱਸਟਰ ਦੀ ਹੈ। ਮਰਸੀਡੀਜ਼ ਦਾ ਦਾਅਵਾ ਹੈ ਕਿ ਇਸ ਵਿਚ 650 ਲੀਟਰ ਦੀ ਬੂਟ ਸਪੇਸ ਮਿਲੇਗੀ, ਜਿਸ ਨੂੰ ਤੁਸੀਂ ਰੀਅਰ ਸੀਟਾਂ ਨੂੰ ਫੋਲਡ ਕਰਕੇ 1800 ਲੀਟਰ ਦੀ ਵੀ ਕਰ ਸਕਦੇ ਹੋ। 

ਕਾਰ ਦੇ ਕੁਝ ਖ਼ਾਸ ਫੀਚਰ
ਇਸ ਕਾਰ 'ਚ ਹੈੱਡਸ ਅਪ ਡਿਸਪਲੇਅ, 4 ਜ਼ੋਨ ਕਲਾਈਮੇਟ ਕੰਟਰੋਲ, 13 ਸਪੀਕਰ ਬੂਮੈਂਸਟਰ ਸਾਊਂਡ ਸਿਸਟਮ ਅਤੇ ਵੈਂਟੀਲੇਟਿਡ ਫਰੰਟ ਸੀਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਇਸ ਵਿਚ ਐਕਟਿਵ ਰਾਈਡ ਕੰਟਰੋਲ ਸਿਸਟਮ ਵੀ ਲੱਗਾ ਹੈ ਜੋ ਰਾਈਜ ਕੁਆਲਿਟੀ ਨੂੰ ਬਿਹਤਰ ਕਰਦਾ ਹੈ। ਅਡਾਪਟਿਵ ਐੱਲ.ਈ.ਡੀ. ਲਾਈਟਾਂ ਇਸ ਵਿਚ ਦਿੱਤੀਆਂ ਗਈਆਂ ਹਨ। 

PunjabKesari

ਭਾਰਤੀ ਬਾਜ਼ਾਰ 'ਚ ਇਨ੍ਹਾਂ ਕਾਰਾਂ ਨੂੰ ਦੇਵੇਗੀ ਜ਼ਬਰਦਸ ਟੱਕਰ
Mercedes-AMG GLE 53 Coupe ਕਾਰ ਭਾਰਤੀ ਬਾਜ਼ਾਰ 'ਚ Porsche Cayenne Coupe, Audi Q8 ਅਤੇ BMW X6 ਨੂੰ ਜ਼ਬਰਦਸਤ ਟੱਕਰ ਦੇਵੇਗੀ। 


Rakesh

Content Editor

Related News