ਸ਼ਾਨਦਾਰ ਫੀਚਰਸ ਨਾਲ ਲਾਂਚ ਹੋਏ Meizu V8 ਤੇ V8 Pro, ਜਾਣੋ ਕੀਮਤ

Thursday, Sep 20, 2018 - 11:05 AM (IST)

ਸ਼ਾਨਦਾਰ ਫੀਚਰਸ ਨਾਲ ਲਾਂਚ ਹੋਏ Meizu V8 ਤੇ V8 Pro, ਜਾਣੋ ਕੀਮਤ

ਗੈਜੇਟ ਡੈਸਕ— Meizu V8 ਅਤੇ V8 Pro ਨੂੰ ਕੰਪਨੀ ਨੇ Meizu 16X ਅਤੇ X8 ਦੇ ਨਾਲ ਲਾਂਚ ਕੀਤਾ ਹੈ। ਦੋਵਾਂ ਨਵੇਂ ਸਮਾਰਟਫੋਨਸ 'ਚ 5.7-ਇੰਚ ਡਿਸਪਲੇਅ ਹੈ। Flyme OS ਬੇਸਡ ਬਜਟ ਸਮਾਰਟਫੋਨ ਦਿਸਣ 'ਚ ਕਰੀਬ ਇਕੋ ਜਿਹੇ ਹਨ।

ਕੀਮਤ ਤੇ ਉਪਲੱਬਧਤਾ
Meizu V8 ਨੂੰ ਕੰਪਨੀ ਨੇ CNY 799 (ਕਰੀਬ 8,400 ਰੁਪਏ) ਅਤੇ Meizu V8 Pro ਨੂੰ CNY 1,098 (ਕਰੀਬ 11,600 ਰੁਪਏ) ਦੀ ਕੀਮਤ 'ਚ ਲਾਂਚ ਕੀਤਾ ਹੈ। ਦੋਵੇਂ ਸਮਾਰਟਫੋਨ ਪ੍ਰੀ-ਆਰਡਰ ਲਈ ਮੇਂਜ਼ੂ ਦੀ ਅਧਿਕਾਰਤ ਵੈੱਬਸਾਈਟ Tmall, JD.com ਅਤੇ Suning 'ਤੇ ਉਪਲੱਬਧ ਹਨ। ਇਸ ਤੋਂ ਇਲਾਵਾ ਡਿਵਾਈਸ ਬਲੈਕ ਅਤੇ ਵਾਈਟ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ। ਕੁਝ ਦਿਨਾਂ ਬਾਅਦ ਡਿਵਾਈਸ ਨੂੰ ਬਲੈਕ ਅਤੇ ਗ੍ਰੇ ਕਲਰ ਵੇਰੀਐਂਟ 'ਚ ਉਪਲੱਬਧ ਕਰਵਾਇਆ ਜਾਵੇਗਾ।

PunjabKesari

Meizu V8 ਦੇ ਫੀਚਰਸ
ਡਿਵਾਈਸ 'ਚ 5.7-ਇੰਚ ਐੱਚ.ਡੀ. ਪਲੱਸ (1440x720 ਪਿਕਸਲ) ਡਿਸਪਲੇਅ ਹੈ। ਇਸ ਦੇ ਨਾਲ ਹੀ ਫੋਨ 'ਚ MediaTek MT6739 SoC ਪ੍ਰੋਸੈਸਰ ਹੈ। ਫੋਨ 'ਚ 3 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। ਫੋਟੋਗ੍ਰਾਫੀ ਲਈ ਫੋਨ 'ਚ ਸਿੰਗਲ 13 ਮੈਗਾਪਿਕਸਲ ਕੈਮਰਾ ਐਫ/2.2 ਅਪਰਚਰ ਅਤੇ ਡਿਊਲ-ਕਲਰ ਡਿਊਲ-ਐੱਲ.ਈ.ਡੀ. ਫਲੈਸ਼ ਮਡਿਊਲ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਪਾਈ 802.11 ਬੀ/ਜੀ/ਐੱਨ, ਬਲੂਟੁੱਥ ਵੀ4.2, ਜੀ.ਪੀ.ਐੱਸ./ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਹੈ। ਪਾਵਰ ਬੈਕਅਪ ਲਈ ਫੋਨ 'ਚ 3200 ਐੱਮ.ਏ.ਐੱਚ. ਦੀ ਬੈਟਰੀ ਹੈ।

Meizu V8 Pro ਦੇ ਫੀਚਰਸ
ਇਸ ਡਿਵਾਈਸ 'ਚ ਵੀ5.7-ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਫੋਨ 'ਚ MediaTek Helio P22 SoC ਦੇ ਨਾਲ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਮੌਜੂਦ ਹੈ। ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਕੈਮਰਾ ਸੈੱਟਅਪ ਹੈ। ਇਸ ਵਿਚ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਅਤੇ 5 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਹੈ। ਇਸ ਦੇ ਨਾਲ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 5 ਮੈਗਾਪਿਕਸਲ ਦਾ ਕੈਮਰਾ ਹੈ।


Related News