ਬਲੂਟੂਥ ਈਅਰਫੋਨ ਖਰੀਦਣਾ ਚਾਹੁੰਦੇ ਹੋ ਤਾਂ MEE M9B ਹੋ ਸਕਦੀ ਹੈ ਵਧੀਆ ਆਪਸ਼ਨ

Sunday, Jul 31, 2016 - 02:43 PM (IST)

ਬਲੂਟੂਥ ਈਅਰਫੋਨ ਖਰੀਦਣਾ ਚਾਹੁੰਦੇ ਹੋ ਤਾਂ MEE M9B ਹੋ ਸਕਦੀ ਹੈ ਵਧੀਆ ਆਪਸ਼ਨ

ਜਲੰਧਰ-ਜੇਕਰ ਤੁਸੀਂ ਇਕ ਚੰਗੇ ਈਅਰਫੋਨਜ਼ ਖਰੀਦਣਾ ਚਾਹੁੰਦਾ ਹੋ ਜੋ ਵਧੀਆ ਸਾਊਂਡ ਦੇਣ ਤਾਂ ਐੱਮ.ਈ.ਈ. ਐੱਮ9ਬੀ (MEE M9B) ਬਲੂਟੂਥ ਇਨ-ਈਅਰ ਹੈੱਡਫੋਨਜ਼ ਵਧੀਆ ਆਪਸ਼ਨ ਹੈ। ਇਹ ਹੈੱਡਫੋਨਜ਼ ਵਾਇਰਲੈਸ ਕੁਨੈਕਟੀਵਿਟੀ ਨਾਲ ਆਉਂਦੇ ਹਨ ਅਤੇ ਇਨ੍ਹਾਂ ਦੀ ਕੀਮਤ 4,189 ਰੁਪਏ ਹੈ। ਬਲੂਟੂਥ ਨਾਲ ਲੈਸ ਇਹ ਐੱਮ.ਈ.ਈ. ਐੱਮ9ਬੀ 27 ਇੰਚ ਨਾਲ ਆਉਂਦੇ ਹਨ। ਇਸ ਲਾਈਨ ਮਿਨੀ ਕੰਟਰੋਲਰ ਐੱਮ9ਬੀ ''ਚ 3 ਬਟਨਜ਼ (ਵਾਲਿਊਮ ਅਪ, ਵਾਲਿਊਮ ਡਾਊਨ, ਪਾਵਰ ਅਤੇ ਪੌਜ਼) ਲੱਗੇ ਹਨ। ਇਸ ''ਚ ਕਾਲ ਮੈਨੇਜਨੈਂਟ ਲਈ ਵੀ ਫਕੰਸ਼ਨ ਦਿੱਤਾ ਗਿਆ ਹੈ । ਵਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਭਾਰ 16 ਗ੍ਰਾਮ ਹੈ ਅਤੇ ਇਹ ਬੇਹੱਦ ਆਰਾਮਦਾਇਕ ਪੋਰਟੇਬਲ ਈਅਰਫੋਨਜ਼ ਹਨ।   

 
ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ''ਚ ਬਲੂਟੂਥ 4.0 ਦਿੱਤਾ ਗਿਆ ਹੈ ਅਤੇ 30 ਫੁੱਟ ਦੀ ਦੂਰੀ ਤੋਂ ਵੀ ਗਾਣੇ ਸੁਣ ਸਕਦੇ ਹੋ।ਪਾਵਰ ਬਟਨ ਨੂੰ ਹੋਲਡ ਕਰ ਕੇ ਰੱਖਣ ਨਾਲ ਇਨ੍ਹਾਂ ਨੂੰ ਪੇਅਰ ਕੀਤਾ ਜਾ ਸਕਦਾ ਹੈ। ਬਿਲਟ-ਇਨ ਮਾਈਕ ਕਾਰਨ ਇਸ ਤੋਂ ਕਾਲ ਵੀ ਰਿਸੀਵ ਕੀਤੀ ਜਾ ਸਕਦੀ ਹੈ। ਇਸ ਦੀ ਬੈਟਰੀ 4 ਤੋਂ 5 ਘੰਟੇ ਤੱਕ ਚੱਲ ਸਕਦੀ ਹੈ। ਇਸ ਦੇ ਨਾਲ ਹੀ ਇਸ ''ਚ 9ਐੱਮ.ਐੱਮ. ਹਾਈ ਪਰਫਾਰਮੈਂਸ ਡ੍ਰਾਈਵਰ ਅਤੇ ਫ੍ਰਿਕਵੈਂਸੀ ਰਿਸਪਾਂਸ 20Hz-20kHz ਹੈ। ਇਹ ਬੇਹੱਦ ਪ੍ਰਭਾਵਸ਼ਾਲੀ ਈਅਰਫੋਨਜ਼ ਹਨ।

Related News