ਚਿੱਪਸੈੱਟ ਨਿਰਮਾਤਾ ਮੀਡੀਆਟੈੱਕ ਦੀ ਵਾਹਨ ਅਤੇ ਸੈਟੇਲਾਈਟ ਸੰਚਾਰ ਖੇਤਰ ’ਚ ਵਿਸਤਾਰ ਦੀ ਤਿਆਰੀ
Saturday, May 27, 2023 - 01:08 PM (IST)
ਗੈਜੇਟ ਡੈਸਕ– ਗਲੋਬਲ ਪੱਧਰ ’ਤੇ ਹਰ ਸਾਲ ਕਰੀਬ 2 ਅਰਬ ਕਨੈਕਟੇਡ ਉਪਕਰਣਾਂ ਲਈ ਮਾਈਕ੍ਰੋ ਚਿੱਪਸੈੱਟ ਮੁਹੱਈਆ ਕਰਵਾਉਣ ਵਾਲੀ ਤਕਨਾਲੋਜੀ ਕੰਪਨੀ ਮੀਡੀਆਟੈੱਕ ਨੇ ਕਿਹਾ ਕਿ ਉਹ ਨਵੇਂ ਉੱਭਰਦੇ ਆਟੋਮੋਟਿਵ ਸੈਟੇਲਾਈਟ ਕਮਿਊਨੀਕੇਸ਼ਨ ਅਤੇ ਪੁਲਾੜ ਤਕਨਾਲੋਜੀ ’ਚ ਆਪਣੀ ਲੇਟੈਸਟ ਤਕਨਾਲੋਜੀਆਂ ਦੇ ਬਾਜ਼ਾਰ ’ਚ ਆਪਣਾ ਵਿਸਤਾਰ ਕਰਨ ਦੀ ਤਿਆਰੀ ’ਚ ਹੈ।
ਕੰਪਨੀ ਦੇ ਅਧਿਕਾਰੀ ਨੇ ਵਿਸ਼ਲੇਸ਼ਕਾਂ ਅਤੇ ਬਾਜ਼ਾਰ ਸਕਿਓਰਿਟੀਜ਼ ਨਾਲ ਬੈਠਕਾਂ ਦੇ ‘ਮੀਡੀਆਟੈੱਕ ਤਕਨਾਲੋਜੀ ਡਾਇਰੀਜ਼’ ਸਿਰਲੇਖ ਪ੍ਰੋਗਰਾਮ ਦੀ ਨਵੀਂ ਕੜੀ ਨੇ ਵੀਰਵਾਰ ਦੀ ਸ਼ਾਮ ਰਾਜਧਾਨੀ ’ਚ ਸ਼ਕਤੀਸ਼ਾਲੀ ਚਿੱਪਸੈੱਟ-ਮੀਡੀਆਟੈੱਕ ਡਾਇਮੈਨਸਿਟੀ 9200 ਪਲੱਸ ਅਤੇ 9000 ਪਲੱਸ ਅਤੇ ਡਾਇਮੈਨਸਿਟੀ ਆਟੋ ਨੂੰ ਪ੍ਰਦਰਸ਼ਿਤ ਕੀਤਾ। ਕੰਪਨੀ ਦਾ ਜ਼ੋਰ ਆਟੋਮੋਟਿਵ, ਸੈਟੇਲਾਈਟ ਕਮਿਊਨੀਕੇਸ਼ ਅਤੇ ਪੁਲਾੜ ਤਕਨਾਲੋਜੀ ’ਚ ਮੀਡੀਆਟੈੱਕ ਦੀਆਂ ਲੇਟੈਸਟ ਤਕਨਾਲੋਜੀਆਂ ਵੱਲ ਹੈ।
ਨੋਇਡਾ ਸਥਿਤ ਮੀਡੀਆਟੈੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅੰਕੂ ਜੈਨ ਨੇ ਭਾਰਤ ’ਚ ਸਾਰੇ ਸਮਾਰਟਫੋਨ ਅਤੇ ਸਮਾਰਟ ਡਿਵਾਈਸ ਈਕੋਸਿਸਟਮ ਵਿਚ ਆਪਣੀ ਹਾਜ਼ਰੀ ਵਧਾਉਣ ਨੂੰ ਲੈ ਕੇ ਆਪਣੀ ਵਚਨਬੱਧਤਾ ਦੁਹਰਾਈ। ਕੰਪਨੀ ਆਪਣੇ ਤਾਜ਼ਾ ਪੋਰਟਫੋਲੀਓ ਅਤੇ ਆਉਣ ਵਾਲੇ 5ਜੀ ਚਿੱਪਸੈੱਟ ਨੂੰ ਸਾਂਝਾ ਕੀਤਾ, ਜਿਸ ’ਚ ਮੀਡੀਆਟੈੱਕ ਡਾਇਮੈਨਸਿਟੀ 9200 ਪਲੱਸ, 9000 ਪਲੱਸ, 8020, 7050, 7200, ਕਾਂਪੈਨੀਓ 1200, ਮੀਡੀਆਟੈੱਕ ਡਾਇਮੈਨਸਿਟੀ ਆਟੋ ਅਤੇ ਮੀਡੀਆਟੈੱਕ ਜੀਨਿਓ 1200 ਸ਼ਾਮਲ ਕੀਤੇ ਹਨ। ਮੀਡੀਆਟੈੱਕ ਨੇ ਕਿਹਾ ਕਿ ਉਸ ਨੇ ਮੋਟੋਰੋਲਾ, ਫਲਿਪਕਾਰਟ, ਐੱਚ. ਪੀ., ਵਨਪਲੱਸ, ਲਾਵਾ, ਸ਼ਿਓਮੀ, ਇਨਫਿਨਿਕਸ, ਓਪੋ, ਵੀਵੋ, ਟੈਕਨੋ, ਰੀਅਲਮੀ, ਆਈ. ਕਿਊ. ਓ. ਓ. ਅਤੇ ਸੈਮਸੰਗ ਆਦਿ ਨਾਲ ਸਾਰੇ ਪੋਰਟਫੋਲੀਓ ਨੂੰ ਲੈ ਕੇ ਕੁੱਝ ਤਾਜ਼ਾ ਗਠਜੋੜ ਵੀ ਕੀਤੇ ਹਨ।