MediaTek ਦਾ 5G ਚਿਪਸੈੱਟ 26 ਨਵੰਬਰ ਨੂੰ ਹੋਵੇਗਾ ਲਾਂਚ

11/12/2019 2:15:06 PM

ਗੈਜੇਟ ਡੈਸਕ– ਤਾਈਵਾਨ ਦੀ ਚਿਪਸੈੱਟ ਨਿਰਮਾਤਾ ਕੰਪਨੀ ਮੀਡੀਆਟੈੱਕ ਬਾਕੀ ਕੰਪਨੀਆਂ ਨੂੰ ਟੱਕਰ ਦੇਣ ਲਈ 5ਜੀ ਕੁਨੈਕਟੀਵਿਟੀ ਵਾਲਾ ਨਵਾਂ ਚਿਪਸੈੱਟ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੁਆਲਕਾਮ ਅਤੇ ਹੁਵਾਵੇਈ ਦੀ ਤਰ੍ਹਾਂ ਮੀਡੀਆਟੈੱਕ ਵੀ 5ਜੀ ਕੁਨੈਕਟੀਵਿਟੀ ਵਾਲਾ ਪ੍ਰੋਸੈਸਰ ਲਿਆਉਣ ਵਾਲੀ ਹੈ ਅਤੇ ਇਸ ਪ੍ਰੋਸੈਸਰ ਨੂੰ 26 ਨਵੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੀਡੀਆਟੈੱਕ ਗੇਮਿੰਗ ’ਤੇ ਫੋਕਸ ਕਰਦੀ ਰਹੀ ਹੈ ਅਤੇ ਇਸ ਸਾਲ ਮੀਡੀਆਟੈੱਕ ਜੀ90 ਚਿਪਸੈੱਟ ਲਾਂਚ ਵੀ ਕਰ ਚੁੱਕੀ ਹੈ। 

GSMArena ਦੀ ਰਿਪੋਰਟ ਮੁਤਾਬਕ, ਇਸ ਚਿਪਸੈੱਟ ’ਚ MT6885Z ਡੈਜੀਗਨੇਸ਼ਨ ਹੋ ਸਕਦਾ ਹੈ। ਅਜਿਹੇ ’ਚ ਮੀਡੀਆਟੈੱਕ ਦੇ ਇਸ ਫਲੈਗਸ਼ਿਪ ਚਿਪਸੈੱਟ ’ਚ 7nm ਸੀਲੀਕਾਨ ਦੇ ਸਕਦਾ ਹੈ ਅਤੇ ਇਹ ਨਵਾਂ ਚਿਪਸੈੱਟ ਓਪੋ ਅਤੇ ਵੀਵੋ ਸਮਾਰਟਫੋਨਸ ’ਚ ਦੇਖਣ ਨੂੰ ਮਿਲ ਸਕਦਾ ਹੈ। ਸਾਹਮਣੇ ਆਏ ਫੀਚਰਜ਼ ਅਤੇ ਲੀਕਸ ਦੀ ਗੱਲ ਕਰੀਏ ਤਾਂ MT6885 ’ਚ Cortex-A77 ਸੀ.ਪੀ.ਯੂ. ਅਤੇ Mali-G77 ਸੀ.ਪੀ.ਯੂ. ਕੋਰ ਦਿੱਤੇ ਜਾ ਸਕਦੇ ਹਨ। ਨਵੇਂ ਚਿਪਸੈੱਟ ਨੂੰ 7nm ਪ੍ਰੋਸੈਸ ’ਤੇ ਬਣਾਇਆ ਜਾ ਸਕਦਾ ਹੈ ਅਤੇ ਇਸ ਪ੍ਰੋਸੈਸਰ ਬਾਰੇ ਜ਼ਿਆਦਾ ਜਾਣਕਾਰੀ 26 ਨਵੰਬਰ ਨੂੰ ਸਾਹਮਣੇ ਆ ਸਕਦੀ ਹੈ। 

ਅਗਲੇ ਸਾਲ ਲਾਂਚ ਹੋਵੇਗਾ ਡਿਵਾਈਸ
ਮੀਡੀਆਟੈੱਕ ਦਾ ਨਵਾਂ ਚਿਪਸੈੱਟ ਸ਼ਾਓਮੀ ਆਪਣੀ ਰੈੱਡਮੀ ਕੇ20 ਸੀਰੀਜ਼ ਦੇ ਸਕਸੈਸਰ ਰੈੱਡਮੀ ਕੇ30 ’ਚ ਦੇ ਸਕਦੀ ਹੈ। ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਭਲੇ ਹੀ ਇਸ ਡਿਵਾਈਸ ’ਚ ਲੇਟੈਸਟ ਕੁਆਲਕਾਮ ਚਿਪਸੈੱਟ ਦੀ ਉਮੀਦ ਕੀਤੀ ਜਾ ਰਹੀ ਹੋਵੇ ਪਰ ਲੀਕਸ ’ਚ ਕਿਹਾ ਗਿਆ ਹੈ ਕਿ ਕੰਪਨੀ ਇਸ ਵਿਚ ਮੀਡੀਆਟੈੱਕ ਚਿਪਸੈੱਟ ਦੇ ਸਕਦੀ ਹੈ। ਲੀਕਸ ’ਚ ਕਿਹਾ ਗਿਆ ਹੈ ਕਿ ਇਸ ਡਿਵਾਈਸ ’ਚ 5ਜੀ ਕੁਨੈਕਟੀਵਿਟੀ ਵਾਲਾ ਮੀਡੀਆਟੈੱਕ ਪ੍ਰੋਸੈਸਰ ਮਿਲ ਸਕਦਾ ਹੈ। ਇਸ ਨਵੇਂ ਚਿਪਸੈੱਟ ਵਾਲਾ ਸਮਾਰਟਫੋਨ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਂਚ ਹੋ ਸਕਦਾ ਹੈ। 

ਕਦੋਂ ਸ਼ੁਰੂ ਹੋਵੇਗਾ ਮਾਸ ਪ੍ਰੋਡਕਸ਼ਨ
ਸਾਹਮਣੇ ਆਈ ਡਿਟੇਲਸ ਦੀ ਮੰਨੀਏ ਤਾਂ ਚਾਈਨੀਜ਼ ਪਬਲਿਕੇਸ਼ਨ MyDrivers ਵੱਲੋਂ ਅਗਸਤ ’ਚ ਦਾਅਵਾ ਕੀਤਾ ਗਿਆ ਹੈ ਕਿ ਮੀਡੀਆਟੈੱਕ 5ਜੀ ਚਿਪਸੈੱਟ ਦਾ ਮਾਸ ਪ੍ਰੋਡਕਸ਼ਨ 2020 ਦੀ ਪਹਿਲੀ ਤਿਮਾਹੀ ’ਚ ਸ਼ੁਰੂ ਹੋ ਸਕਦੀ ਹੈ। ਇਸ ਤੋਂ ਬਾਅਦ ਹੀ ਪਾਪੁਲਰ ਸਮਾਰਟਫੋਨਸ ’ਚ ਇਹ ਚਿਪਸੈੱਟ ਯੂਜ਼ਰਜ਼ ਨੂੰ ਦੇਖਣ ਨੂੰ ਮਿਲੇਗਾ, ਅਜਿਹਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿਡ ਰੇਂਜ ਹੈਂਡਸੈੱਟਸ ਲਈ Helio M70 ਮਾਡਮ ਵੀ ਆ ਸਕਦਾ ਹੈ, ਜਿਸ ਨੂੰ MT6873 ਕਿਹਾ ਜਾ ਸਕਦਾ ਹੈ ਅਤੇ ਇਹ Cortex-A76 ਪਾਵਰਡ ਹੋ ਸਕਦਾ ਹੈ। ਇਸ ਪ੍ਰੋਸੈਸਰ ਦਾ ਪ੍ਰੋਡਕਸ਼ਨ 2020 ਦੀ ਦੂਜੀ ਤਿਮਾਹੀ ’ਚ ਸ਼ੁਰੂ ਹੋ ਸਕਦਾ ਹੈ।


Related News