ਮੈਕਲਾਰੇਨ ਦੀ ਪਹਿਲੀ ਇਲੈਕਟ੍ਰਿਕ ਕਾਰ, ਸਿਰਫ ਬੱਚੇ ਕਰ ਸਕਣਗੇ RIDE
Wednesday, Sep 28, 2016 - 11:18 AM (IST)

ਜਲੰਧਰ : ਇਲੈਕਟ੍ਰਿਕ ਕਾਰਾਂ ਆਮ ਲੋਕਾਂ ਲਈ ਟ੍ਰਾਂਸਪੋਰਟੇਸ਼ਨ ਦਾ ਵਧੀਆ ਮਾਧਿਅਮ ਹਨ, ਕਿਉਂਕਿ ਆਵਾਜ਼ ਅਤੇ ਹਵਾ ਪ੍ਰਦੂਸ਼ਣ ਨਾ ਹੋਣ ਦੇ ਕਾਰਨ ਮਨੁੱਖੀ ਸਿਹਤ ''ਤੇ ਭੈੜਾ ਪ੍ਰਭਾਵ ਨਹੀਂ ਪੈਂਦਾ ਪਰ ਕੀ ਤੁਸੀਂ ਸੋਚਿਆ ਹੈ ਕਿ ਇਲੈਕਟ੍ਰਿਕ ਕਾਰਾਂ ਸਿਰਫ ਵੱਡੇ ਲੋਕਾਂ ਲਈ ਹਨ, ਬੱਚਿਆਂ ਲਈ ਕਿਉਂ ਨਹੀਂ । ਦਰਅਸਲ ਬ੍ਰਿਟਿਸ਼ ਕਾਰਮੇਕਰ ਮੈਕਲਾਰੇਨ ਨੇ ਕੁਝ ਅਜਿਹੀ ਹੀ ਸੋਚ ਰੱਖਦੇ ਹੋਏ ਬੱਚਿਆਂ ਲਈ ਇਲੈਕਟ੍ਰਿਕ ਕਾਰ ਨੂੰ ਵਿਕਸਿਤ ਕੀਤਾ ਹੈ। ਮੈਕਲਾਰੇਨ ਨੇ ਆਪਣੀ ਮਸ਼ਹੂਰ ਸੁਪਰਕਾਰ ''ਪੀ1'' ਦਾ ਕਾਂਪੈਕਟ ਵਰਜ਼ਨ ਪੇਸ਼ ਕੀਤਾ ਹੈ, ਜਿਸ ਦਾ ਨਾਮ ''ਪੀ1ਟੀ. ਐੱਮ.'' ਹੈ ਅਤੇ ਇਹ ਆਲ-ਇਲੈਕਟ੍ਰਿਕ ਕਾਰ ਹੈ, ਜਿਸ ਨੂੰ ਖਾਸ ਬੱਚਿਆਂ ਲਈ ਹੀ ਬਣਾਇਆ ਗਿਆ ਹੈ।
ਇਹ ਫੀਚਰਸ ਵੀ ਮਿਲਣਗੇ
ਮੈਕਲਾਰੇਨ ਦੇ ਮੁਤਾਬਕ ਇਸ ਵਿਚ ਬਿਲਟ-ਇਨ ਸਾਊਂਡ ਸਿਸਟਮ ਲੱਗਾ ਹੈ । ਲਾਈਟਸ, ਏ. ਸੀ., 3 ਸਪੀਡ ਅਤੇ ਇਕ ਰਿਵਰਸ ਗਿਅਰ ਅਤੇ ਸਟਾਰਟ ਅਤੇ ਸਟਾਪ ਲਈ ਇਗਨਿਸ਼ਨ ਬਟਨ ਦਿੱਤਾ ਗਿਆ ਹੈ। ਇਸ ਵਿਚ ਸਿਰਫ ਇਕ ਕਮੀ ਹੈ ਅਤੇ ਉਹ ਇਹ ਕਿ ਇਸ ਨੂੰ ਕਸਟਮਾਈਜ਼ ਨਹੀਂ ਕੀਤਾ ਜਾ ਸਕਦਾ ਅਤੇ ਮੈਕਲਾਰੇਨ ਪੀ1ਐੱਮ. ਪੀ. ਕੇਵਲ ਇਕ ਹੀ ਰੰਗ (ਵਾਲਕੇਨੋ ਯੈਲੋ) ਵਿਚ ਆਉਂਦੀ ਹੈ ।
ਪੀ1ਟੀ. ਐੱਮ. ਨਾਲ ਜੁੜੀਆਂ ਖਾਸ ਗੱਲਾਂ
- ਮੈਕਲਾਰੇਨ ਐੱਫ 1 ਦੀ ਤਰ੍ਹਾਂ ਇਸ ਵਿਚ ਸੈਂਟਰਲ ਡਰਾਈਵਿੰਗ ਪੋਜ਼ੀਸ਼ਨ ਮਿਲਦੀ ਹੈ ।
- ਪੀ1 ਯੂਜ਼ਰਸ ਓਪਨ ਟਾਪ (ਖੁੱਲ੍ਹੀ ਛੱਤ) ਦਾ ਐਕਸਪੀਰੀਅੰਸ ਨਹੀਂ ਲੈ ਸਕਦੇ ਪਰ ਇਸ ਵਿਚ ਇਹ ਵਿਕਲਪ ਮਿਲਦਾ ਹੈ।
- ਇਸ ਦਾ ਡਿਜ਼ਾਈਨ ਤੁਹਾਨੂੰ ਪੀ1 ਦੀ ਯਾਦ ਦਿਵਾਉਂਦਾ ਹੈ ਅਤੇ ਇਸ ਦੇ ਦਰਵਾਜ਼ੇ ਵੀ ਉਸੇ ਤਰ੍ਹਾਂ ਦੇ ਹਨ।
- ਇਸ ਨੂੰ 0 ਤੋਂ ਅਧਿਕਤਮ ਰਫਤਾਰ ਫੜਨ ਵਿਚ ਸਿਰਫ਼ 2 ਸੈਕਿੰਡ ਦਾ ਸਮਾਂ ਲੱਗਦਾ ਹੈ।
- ਇਸ ਦੀ ਟਾਪ ਸਪੀਡ 3 ਮੀਲ (4. 8 ਕਿ. ਮੀ.) ਪ੍ਰਤੀ ਘੰਟਾ ਹੈ ।
ਕੀਮਤ : 486 ਡਾਲਰ (ਲੱਗਭਗ 32,310 ਰੁਪਏ)