Maxima ਨੇ ਇਨ-ਬਿਲਟ ਗੇਮ ਦੇ ਨਾਲ ਲਾਂਚ ਕੀਤੀ ਨਵੀਂ ਸਮਾਰਟਵਾਚ

05/12/2022 4:45:06 PM

ਗੈਜੇਟ ਡੈਸਕ– ਘਰੇਲੂ ਕੰਪਨੀ Maxima ਨੇ ਆਪਣੀ ਨਵੀਂ ਸਮਾਰਟਵਾਚ Maxima Max Pro X1 ਨੂੰ ਲਾਂਚ ਕਰ ਦਿੱਤਾ ਹੈ। ਆਪਣੀ ਇਸ ਵਾਚ ਦੇ ਨਾਲ ਹੀ ਮੈਕਸੀਮਾ ਨੇ ਕ੍ਰਿਕਟਰ ਸੂਰਯ ਕੁਮਾਰ ਯਾਦਵ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। Maxima Max Pro X1 ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਪੂਰੀ ਤਰ੍ਹਾਂ ਇਕ ਮੇਡ ਇਨ ਇੰਡੀਆ ਵਾਚ ਹੈ। 

ਇਸਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਸ ਵਾਚ ਦੇ ਨਾਲ Realtek ਦਾ ਚਿੱਪਸੈਟ RTL8762CK ਦਿੱਤਾ ਗਿਆ ਹੈ।Maxima Max Pro X1 ਨੂੰ ਵਾਟਰ ਰੈਸਿਸਟੈਂਟ ਲਈ 3ATM ਦੀ ਰੇਟਿੰਗ ਮਿਲੀ ਹੈ ਯਾਨੀ 30 ਘੰਟਿਆਂ ਤਕ ਪਾਣੀ ’ਚ ਰਹਿਣ ਤੋਂ ਬਾਅਦ ਵੀ ਇਹ ਵਾਚ ਖਰਾਬ ਨਹੀਂ ਹੋਵੇਗੀ।

Maxima Max Pro X1 ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਾਚ ’ਚ 2 ਇਨ-ਬਿਲਟ ਗੇਮਾਂ ਦਿੱਤੀਆਂ ਗਈਆਂ ਹਨ। ਇਸਤੋਂ ਇਲਾਵਾ ਕਈ ਤਰ੍ਹਾਂ ਦੇ ਸਪੋਰਟਸ ਮੋਡ ਵੀ ਹਨ। Maxima Max Pro X1 ਦੇ ਨਾਲ 1.4 ਇੰਚ ਦੀ ਡਿਸਪਲੇਅ ਹੈ ਜਿਸਦੀ ਬ੍ਰਾਈਟਨੈੱਸ 500 ਨਿਟਸ ਹੈ ਯਾਨੀ ਤੇਜ਼ ਧੁੱਪ ’ਚ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਹੋਵੇਗੀ। Maxima Max Pro X1 ਨੂੰ ਮਿਡਨਾਈਟ ਪਿੰਕ ਅਤੇ ਆਰਮੀ ਗਰੀਨ ਰੰਗ ’ਚ ਖਰੀਦਿਆ ਜਾ ਸਕੇਗਾ।

ਮੈਕਸੀਮਾ ਦੀ ਇਸ ਵਾਚ ’ਚ ਨੈਵੀਗੇਸ਼ਨ ਲਈ ਸੱਜੇ ਪਾਸੇ ਇਕ ਬਟਨ ਦਿੱਤਾ ਗਿਆਹੈ। ਇਸ ਵਿਚ 27 ਘੰਟੇ ਹਾਰਟ ਰੇਟ ਮਾਨੀਟਰ ਕਰਨ ਦੀ ਸੁਵਿਧਾ ਹੈ। ਬਲੱਡ ਆਕਸੀਜਨ ਮਾਨੀਟਰਿੰਗ ਲਈ ਇਸ ਵਾਚ ’ਚ SPo2 ਸੈਂਸਰ ਵੀ ਦਿੱਤਾ ਗਿਆ ਹੈ। Maxima Max Pro X1 ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਕਲਾਊਡ ਰਾਹੀਂ ਵਾਚ ਦੇ ਨਾਲ 10 ਤੋਂ ਜ਼ਿਆਦਾ ਵਾਚ ਫੇਸਿਜ਼ ਮਿਲਣਗੇ।
 


Rakesh

Content Editor

Related News